ਲਖਨਊ ’ਚ IPS ਅਧਿਕਾਰੀ ਦੇ ਘਰ ਚੋਰੀ, ਕੀਮਤੀ ਸਾਮਾਨ ਗਾਇਬ

Friday, Sep 26, 2025 - 10:00 PM (IST)

ਲਖਨਊ ’ਚ IPS ਅਧਿਕਾਰੀ ਦੇ ਘਰ ਚੋਰੀ, ਕੀਮਤੀ ਸਾਮਾਨ ਗਾਇਬ

ਲਖਨਊ- ਲਖਨਊ ਦੇ ਵਿਕਾਸ ਨਗਰ ਵਿਚ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਅਧਿਕਾਰੀ ਯਮੁਨਾ ਪ੍ਰਸਾਦ ਦੇ ਬੰਦ ਘਰ ਵਿਚ ਚੋਰ ਵੜ ਗਏ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਮੁਤਾਬਕ, 2012 ਬੈਚ ਦੇ ਅਧਿਕਾਰੀ ਯਮੁਨਾ ਪ੍ਰਸਾਦ ਇਸ ਸਮੇਂ ਨੋਇਡਾ ਵਿਚ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ. ਸੀ. ਪੀ.) ਵਜੋਂ ਤਾਇਨਾਤ ਹਨ। ਆਪਣੇ ਇਕ ਰਿਸ਼ਤੇਦਾਰ ਅਸਿਤ ਸਿਧਾਰਥ ਨੂੰ ਉਨ੍ਹਾਂ ਨੇ ਘਰ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। 22 ਸਤੰਬਰ ਨੂੰ ਕੇਅਰ ਟੇਕਰ ਨੇ ਬਿਜਲੀ ਬੰਦ ਹੋਣ ਦੀ ਰਿਪੋਰਟ ਦਿੱਤੀ, ਜਦੋਂ ਕਿ 23 ਸਤੰਬਰ ਨੂੰ ਬਿਜਲੀ ਵਿਭਾਗ ਦਾ ਇਕ ਕਰਮਚਾਰੀ ਘਰ ਖੋਲ੍ਹਣ ਗਿਆ, ਤਾਂ ਉਨ੍ਹਾਂ ਨੇ ਪਿਛਲੀ ਖਿੜਕੀ ਦੀ ਗਰਿੱਲ ਕੱਟੀ ਹੋਈ ਅਤੇ ਕਮਰਿਆਂ ਵਿਚ ਭੰਨ-ਤੋੜ ਕੀਤੀ ਹੋਈ ਦੇਖੀ।

ਐੱਫ. ਆਈ. ਆਰ. ਮੁਤਾਬਕ, ਚੋਰ 2 ਕੰਧ ਘੜੀਆਂ, 3 ਗੁੱਟ ਘੜੀਆਂ, ਤੋਹਫ਼ੇ ਦੀਆਂ ਵਸਤਾਂ, 50,000 ਰੁਪਏ ਨਕਦ, 10 ਚਾਂਦੀ ਦੇ ਸਿੱਕੇ, ਚਾਂਦੀ ਦੇ ਭਾਂਡੇ, ਬਾਥਰੂਮ ਅਤੇ ਹੋਰ ਥਾਵਾਂ ’ਤੇ ਲੱਗੀਆਂ 20 ਤੋਂ ਵੱਧ ਟੂਟੀਆਂ ਵੀ ਖੋਲ੍ਹ ਕੇ ਲੈ ਗਏ। ਹੋਰ ਕੀਮਤੀ ਸਾਮਾਨ ਵੀ ਗਾਇਬ ਹੈ।


author

Rakesh

Content Editor

Related News