ਮੰਦਰ ਵਿਚੋਂ ਤਾਂਬੇ ਦਾ ਨਾਗ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

Monday, Oct 06, 2025 - 01:34 PM (IST)

ਮੰਦਰ ਵਿਚੋਂ ਤਾਂਬੇ ਦਾ ਨਾਗ ਚੋਰੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਤਲਵਾੜਾ (ਹਰਵਿੰਦਰ ਜੋਸ਼ੀ) : ਤਲਵਾੜਾ ਪੁਲਸ ਨੇ ਐੱਸ.ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ, ਐੱਸ.ਪੀ. ਇਨਵੈਸਟੀਗੇਸ਼ਨ ਮੁਕੇਸ਼ ਕੁਮਾਰ ਅਤੇ ਡੀ.ਐੱਸ.ਪੀ. ਦਸੂਹਾ ਬਲਵਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੇ ਅਭਿਆਨ ਦੇ ਤਹਿਤ ਇਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਤਲਵਾੜਾ ਪੁਲਸ ਦੇ ਏ.ਐੱਸ.ਆਈ.ਓਮ ਪ੍ਰਕਾਸ਼ ਨੇ ਤਲਵਾੜਾ ਦੇ ਵਾਰਡ 12 ਦੇ ਵਿੱਦਿਆ ਇਨਕਲੇਵ ਦੇ ਨਰਵਦੇਸ਼ਵਰ ਮਹਾਂਦੇਵ ਮੰਦਿਰ’ਚੋਂ ਤਾਂਬੇ ਦਾ ਨਾਗ ਚੋਰੀ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ । 

ਇਸ ਦੀ ਪੁਲਸ ਵੱਲੋਂ ਡੂੰਘਾਈ ਨਾਲ ਸੀ.ਸੀ.ਟੀ.ਵੀ.ਫੁਟੇਜ ਰਾਂਹੀ ਜਾਂਚ ਕਰਦੇ ਹੋਏ ਅੱਜ ਤਲਵਾੜਾ ਪੁਲਸ ਨੂੰ ਵੱਡੀ ਸਫਲਤਾ ਹੱਥ ਲਗੀ ਜਦੋਂ ਨਾਗ ਚੋਰੀ ਕਰਨ ਵਾਲੇ ਦਿਨੇਸ਼ ਵਰਮਾ ਪੁੱਤਰ ਮਹਾਂਵੀਰ ਸਿੰਘ ਵਾਸੀ ਅਸੰਧ ਥਾਣਾ  ਅਸੰਧ ਜ਼ਿਲਾ ਕਰਨਾਲ ਸਟੇਟ ਹਰਿਆਣਾ ਹਾਲ ਵਾਸੀ ਝੁੱਗੀ ਕਲੋਨੀ ਸੈਕਟਰ 2 ਤਲਵਾੜਾ ਨੂੰ ਕਾਬੂ ਕਰਕੇ ਉਸ ਪਾਸੋਂ ਨਰਵਦੇਸ਼ਵਰ ਮਹਾਂਦੇਵ ਮੰਦਰ ਵਿੱਦਿਆ ਇਨਕਲੇਵ ਤਲਵਾੜਾ ਵਿੱਚੋਂ ਚੋਰੀ ਕੀਤਾ ਹੋਇਆ ਨਾਗ ਬਰਾਮਦ ਕੀਤਾ। ਦਿਨੇਸ਼ ਵਰਮਾ ਨੂੰ ਮਾਣਯੋਗ ਅਦਾਲਤ’ਚੱਕ ਰਿਮਾਂਡ ਲਈ ਪੇਸ਼ ਕੀਤਾ ਹਿਆ ਹੈ ਤਾਂ ਜੋ ਉਸ ਕੋਲੋਂ ਹੋਰ ਚੋਰੀਆਂ ਦਾ ਪਤਾ ਕੀਤਾ ਜਾ ਸਕੇ।


author

Gurminder Singh

Content Editor

Related News