ਦੋ ਯਾਤਰੀਆਂ ਤੋਂ ਏਅਰਪੋਰਟ ''ਤੇ ਮਿਲੀ 1.36 ਕਰੋੜ ਰੁਪਏ ਦੀ ਸੋਨੇ ਦੀ ਭਸਮ
Saturday, Nov 09, 2024 - 05:49 PM (IST)
ਮੁੰਬਈ- ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਮਹਾਰਾਸ਼ਟਰ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1.36 ਕਰੋੜ ਰੁਪਏ ਮੁੱਲ ਦੀ 24 ਕੈਰੇਟ ਸੋਨੇ ਦੀ ਭਸਮ ਬਰਾਮਦ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਏਅਰ ਇੰਟੈਲੀਜੈਂਸ ਯੂਨਿਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਰੋਕਿਆ ਜਦੋਂ ਉਹ ਸਟਾਫ ਦੇ ਟਾਇਲਟ ਤੋਂ ਬਾਹਰ ਆ ਰਿਹਾ ਸੀ। ਉਸ ਦੇ ਨਾਲ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਇਕ ਨਿੱਜੀ ਕਰਮਚਾਰੀ ਵੀ ਸੀ, ਜੋ ਕਿ ਇਕ ਬੈਗ ਲੈ ਕੇ ਚੱਲ ਰਿਹਾ ਸੀ। ਉਨ੍ਹਾਂ ਨੇ ਬੈਗ ਵਿਚ ਰੱਖੇ ਅੰਡਰਵੀਅਰ ਵਿਚ ਸੋਨੇ ਦੀ ਭਸਮ ਲੁਕਾਈ ਹੋਈ ਸੀ।