ਔਜਲਾ ਖੁਦ ਸੜਕਾਂ ’ਤੇ ਉਤਰੇ, ਏਅਰਪੋਰਟ ਰੋਡ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਵੱਡੀ ਪਹਿਲ

Friday, Feb 27, 2026 - 01:31 PM (IST)

ਔਜਲਾ ਖੁਦ ਸੜਕਾਂ ’ਤੇ ਉਤਰੇ, ਏਅਰਪੋਰਟ ਰੋਡ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਵੱਡੀ ਪਹਿਲ

ਅੰਮ੍ਰਿਤਸਰ (ਕਮਲ)- ਏਅਰਪੋਰਟ ਰੋਡ ’ਤੇ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਖੁਦ ਸੜਕਾਂ ’ਤੇ ਉਤਰੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ ’ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਸੰਸਦ ਮੈਂਬਰ ਨੇ ਗੁਮਟਾਲਾ ਬਾਈਪਾਸ ਫਲਾਈਓਵਰ, ਗੁੰਮਟਾਲਾ ਦੇ ਹੇਠਾਂ ਵਾਲਾ ਇਲਾਕਾ, ਇਨਆਉਟ ਬੇਕਰੀ ਦੇ ਬਾਹਰ, ਗਰੇਵਾਲ ਫਾਰਮ, ਲੋਹਾਰਕਾ ਰੋਡ ਅਤੇ ਏਅਰਪੋਰਟ ਰੋਡ ਦੇ ਹੋਰ ਮਹੱਤਵਪੂਰਨ ਸਥਾਨਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸਿੰਚਾਈ ਵਿਭਾਗ, ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਅਤੇ ਰਾਸ਼ਟਰੀ ਰਾਜਮਾਰਗ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ- ਪਾਕਿਸਤਾਨੀ ਡੌਨ ਭੱਟੀ ਦੀ ਇਕ ਹੋਰ ਆਡੀਓ ਵਾਇਰਲ, ਐਨਕਾਊਂਟਰ 'ਚ ਮਾਰੇ ਗਏ ਰਣਜੀਤ ਸਿੰਘ ਨੂੰ ਦੱਸਿਆ...

ਨਿਰੀਖਣ ਦੌਰਾਨ ਗੁੰਮਟਾਲਾ ਬਾਈਪਾਸ ਫਲਾਈਓਵਰ ਕੋਲ ਸਰਵਿਸ ਲੇਨ ਬਣਾਉਣ ਅਤੇ ਸੜਕ ਨੂੰ ਅੱਗੇ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਇਲਾਵਾ ਗੁੰਮਟਾਲਾ ਤੋਂ ਲੋਹਾਰਕਾ ਰੋਡ ਤੱਕ ਨਾਲੇ ਦੇ ਨਾਲ-ਨਾਲ ਨਵੀਂ ਸੜਕ ਬਣਾਉਣ ਦੀ ਯੋਜਨਾ ’ਤੇ ਵੀ ਚਰਚਾ ਕੀਤੀ ਗਈ, ਤਾਂ ਜੋ ਟ੍ਰੈਫਿਕ ਦਾ ਦਬਾਅ ਘਟਾਇਆ ਜਾ ਸਕੇ ਅਤੇ ਲੋਕਾਂ ਨੂੰ ਇਕ ਵਿਕਲਪ ਰਸਤਾ ਮਿਲ ਸਕੇ। ਗਰੇਵਾਲ ਫਾਰਮ ਕੋਲ ਟ੍ਰੈਫਿਕ ਪ੍ਰਬੰਧਨ ਸੁਧਾਰਨ ਲਈ ਦੋ ਨਵੇਂ ਕੱਟ ਲਗਾਉਣ ਅਤੇ ਉੱਥੇ ਟ੍ਰੈਫਿਕ ਲਾਈਟਾਂ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ। ਸੰਸਦ ਮੈਂਬਰ ਨੇ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕੰਮ ਦੀ ਸ਼ੁਰੂਆਤ ਟ੍ਰੈਫਿਕ ਸਿਗਨਲ ਲਗਾਉਣ ਨਾਲ ਕੀਤੀ ਜਾਵੇ। ਗੁਮਟਾਲਾ ਦੇ ਚੌਕ ਅਤੇ ਇਨਆਉਟ ਬੇਕਰੀ ਦੇ ਬਾਹਰ ਅਤੇ ਗੁਰਦੁਆਰਾ ਸ਼੍ਰੀ ਚੰਦ ਜੀ ਕੇ ਬਾਹਰ ਵੀ ਟ੍ਰੈਫਿਕ ਲਾਈਟਾਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ, ਤਾਂ ਜੋ ਜਾਮ ਦੀ ਸਮੱਸਿਆ ‘ਤੇ ਤੁਰੰਤ ਕਾਬੂ ਪਾਇਆ ਜਾ ਸਕੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਏਅਰਪੋਰਟ ਰੋਡ ’ਤੇ ਜਾਮ ਦੀ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਕਈ ਵਾਰ ਯਾਤਰੀਆਂ ਨੂੰ ਭਾਰੀ ਟ੍ਰੈਫਿਕ ਕਾਰਨ ਆਪਣੀਆਂ ਉਡਾਣਾਂ ਤੱਕ ਛੱਡਣੀਆਂ ਪੈਂਦੀਆਂ ਹਨ। ਇਹ ਨਾ ਸਿਰਫ਼ ਆਮ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ, ਸਗੋਂ ਸ਼ਹਿਰ ਦੀ ਛਵੀ ’ਤੇ ਵੀ ਅਸਰ ਪਾਂਦਾ ਹੈ। ਉਨ੍ਹਾਂ ਸੰਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਚਰਨਬੱਧ ਯੋਜਨਾ ਤਿਆਰ ਕਰਕੇ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਸੜਕ ਚੌੜੀਕਰਨ, ਸਰਵਿਸ ਲੇਨ, ਨਵੇਂ ਕੱਟ ਅਤੇ ਟ੍ਰੈਫਿਕ ਸਿਗਨਲਾਂ ਰਾਹੀਂ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰ ਵੇਰਕਾ, ਜੁਗਲ ਕਿਸ਼ੋਰ ਸ਼ਰਮਾ ਅਤੇ ਮਿਥੁ ਮਦਾਨ ਵੀ ਮੌਜੂਦ ਸਨ। ਸੰਸਦ ਮੈਂਬਰ ਨੇ ਭਰੋਸਾ ਦਿਵਾਇਆ ਕਿ ਏਅਰਪੋਰਟ ਰੋਡ ਦੀ ਟ੍ਰੈਫਿਕ ਸਮੱਸਿਆ ਨੂੰ ਤਰਜੀਹੀ ਅਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਜਲਦ ਹੀ ਸ਼ਹਿਰਵਾਸੀਆਂ ਨੂੰ ਜਾਮ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀ ਦੇਣ ਧਿਆਨ, 4 ਦਿਨਾਂ ਲਈ ਬੰਦ ਰਹੇਗੀ ਮਸ਼ਹੂਰ ਮਾਰਕੀਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News