ਗੋਗਾਮੇੜੀ ਕਤਲਕਾਂਡ: ਰੋਹਿਤ ਗੋਦਾਰਾ ਗੈਂਗ ਦੇ 460 ਟਿਕਾਣਿਆਂ ’ਤੇ ਛਾਪੇਮਾਰੀ, 20 ਗ੍ਰਿਫ਼ਤਾਰ

12/12/2023 10:37:37 AM

ਬੀਕਾਨੇਰ/ਨਵੀਂ ਦਿੱਲੀ- ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ’ਤੇ ਬੀਕਾਨੇਰ ਪੁਲਸ ਨੇ ਸੋਮਵਾਰ ਸਵੇਰੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਦੀਆਂ 190 ਟੀਮਾਂ ਨੇ 460 ਥਾਵਾਂ ’ਤੇ ਛਾਪੇ ਮਾਰੇ ਅਤੇ 30 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਸਮੇਤ 20 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ-  ਗੋਗਾਮੇੜੀ ਕਤਲਕਾਂਡ ਦੀ ਜਾਂਚ ਲਈ SIT ਦਾ ਗਠਨ, ਘਰ 'ਚ ਦਾਖ਼ਲ ਹੋ ਕੇ ਸ਼ੂਟਰਾਂ ਨੇ ਕੀਤੇ ਸੀ 17 ਰਾਊਂਡ ਫਾਇਰਿੰਗ

ਲੁਣਕਰਨਸਰ ’ਚ ਰੋਹਿਤ ਗੋਦਾਰਾ ਦੇ ਘਰ ’ਤੇ ਵੀ ਪੁਲਸ ਨੇ ਛਾਪਾ ਮਾਰਿਆ। ਪੁਲਸ ਸੁਪਰਡੈਂਟ ਤੇਜਸਵਨੀ ਗੌਤਮ ਨੇ ਦੱਸਿਆ ਕਿ ਪੁਲਸ ਨੇ ਕੁੱਲ 460 ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ 85 ਲੋਕਾਂ ਨੂੰ ਫੜਿਆ ਗਿਆ। ਉਹ ਖੁਦ ਸਵੇਰੇ 5 ਵਜੇ ਛਾਪੇਮਾਰੀ ਕਰਨ ਲਈ ਆਪਣੀ ਟੀਮ ਨਾਲ ਰਵਾਨਾ ਹੋਈ। ਰੋਹਿਤ ਗੋਦਾਰਾ ਦੇ ਘਰ ਛਾਪੇਮਾਰੀ ਦੌਰਾਨ ਕੀ ਮਿਲਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਛਾਪੇਮਾਰੀ ਦੀ ਕਾਰਵਾਈ ’ਚ ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਪਿਆਰੇਲਾਲ ਸ਼ਿਵਰਾਨ, ਵਧੀਕ ਪੁਲਸ ਸੁਪਰਡੈਂਟ ਦੀਪਕ ਕੁਮਾਰ, ਸਾਰੇ ਸੀ. ਓ. ਸ਼ਾਮਲ ਸਨ।

ਇਹ ਵੀ ਪੜ੍ਹੋ- ਗੋਗਾਮੇੜੀ ਕਤਲ ਮਾਮਲਾ: ਜੈਪੁਰ 'ਚ ਕਰਣੀ ਸੈਨਾ ਦਾ ਧਰਨਾ ਖ਼ਤਮ, ਪ੍ਰਸ਼ਾਸਨ ਨੇ ਮੰਨੀਆਂ ਮੰਗਾਂ

ਗਲਤ ਗੱਲਬਾਤ ਕਾਰਨ ਹਮਲਾਵਰਾਂ ਦੀ ਹੋਈ ਗ੍ਰਿਫਤਾਰੀ

ਦੂਜੇ ਪਾਸੇ ਗੋਗਾਮੇੜੀ ਦੇ ਕਤਲ ਤੋਂ ਬਾਅਦ ਜੈਪੁਰ ਤੋਂ ਭੱਜਣ ਦੀ ਯੋਜਨਾ ਨੂੰ ਲੈ ਕੇ ਹਮਲਾਵਰਾਂ ਅਤੇ ਉਨ੍ਹਾਂ ਦੇ ਆਕਿਆਂ ਵਿਚਾਲੇ ਗਲਤ ਗੱਲਬਾਤ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਗੋਗਾਮੇੜੀ ਦਾ ਕਤਲ ਕਰਨ ਤੋਂ ਬਾਅਦ ਸ਼ੂਟਰ ਰੋਹਿਤ ਰਾਠੌੜ ਅਤੇ ਨਿਤਿਨ ਫੌਜੀ ਨੂੰ ਟਰੱਕ ਰਾਹੀਂ ਤੁਰੰਤ ਜੈਪੁਰ ਤੋਂ ਬਾਹਰ ਨਿਕਲਣਾ ਸੀ। ਕਤਲ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਕਿਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਿਸ ਥਾਂ ’ਤੇ ਉਹ ਹਨ, ਉੱਥੋਂ ਟਰੱਕ ਦੂਰ ਖੜ੍ਹਾ ਹੈ। 

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ਨਾਲ ਜੁੜੀਆਂ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਦੀਆਂ ਤਾਰਾਂ! ਦੋ ਸ਼ੂਟਰ ਗ੍ਰਿਫ਼ਤਾਰ

ਫਿਰ ਰਾਠੌੜ ਅਤੇ ਨਿਤਿਨ ਫੌਜੀ ਨੇ ਫਿਰ ਸਕੂਟਰ ਚੋਰੀ ਕੀਤੀ ਅਤੇ ਆਪਣੇ ਆਕਿਆਂ ਦੇ ਸੰਦੇਸ਼ ਦੀ ਉਡੀਕ ’ਚ ਇਕ ਘੰਟੇ ਤੱਕ ਜੈਪੁਰ-ਅਜਮੇਰ ਬਾਈਪਾਸ ਦੇ ਕੋਲ ਇਕ ਖੇਤ ’ਚ ਲੁਕੇ ਰਹੇ। ਜਦੋਂ ਉਨ੍ਹਾਂ ਨੂੰ ਆਕਿਆਂ ਤੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਡਿਡਵਾਨਾ ਲਈ ਇਕ ਟੈਕਸੀ ਕਿਰਾਏ ’ਤੇ ਲਈ ਅਤੇ ਅੱਗੇ ਬੱਸ, ਟ੍ਰੇਨ ਅਤੇ ਹੋਰ ਟੈਕਸੀ ਰਾਹੀਂ ਹਿਸਾਰ, ਫਿਰ ਮਨਾਲੀ ਅਤੇ ਅਖੀਰ ’ਚ ਚੰਡੀਗੜ੍ਹ ਪਹੁੰਚੇ, ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News