ਗੋਆ ’ਚ 12 ਸਾਲਾ ਕੁੜੀ ਨਾਲ ਰੇਪ ਕਰਨ ਦੇ ਦੋਸ਼ ’ਚ 2 ਮਜ਼ਦੂਰ ਗਿ੍ਰਫਤਾਰ

Wednesday, Dec 25, 2019 - 03:31 PM (IST)

ਗੋਆ ’ਚ 12 ਸਾਲਾ ਕੁੜੀ ਨਾਲ ਰੇਪ ਕਰਨ ਦੇ ਦੋਸ਼ ’ਚ 2 ਮਜ਼ਦੂਰ ਗਿ੍ਰਫਤਾਰ

ਪਣਜੀ— ਦੱਖਣੀ ਗੋਆ ਦੇ ਇਕ ਪਿੰਡ ’ਚ 2 ਮਜ਼ਦੂਰਾਂ ਨੇ ਕਥਿਤ ਤੌਰ ’ਤੇ 12 ਸਾਲਾ ਕੁੜੀ ਨਾਲ ਰੇਪ ਕੀਤਾ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਮੰਗਲਵਾਰ ਦੀ ਸ਼ਾਮ ਗਿ੍ਰਫਤਾਰ ਕੀਤਾ ਗਿਆ। ਇਸੇ ਦਿਨ ਉਨ੍ਹਾਂ ਨੇ ਕਥਿਤ ਘਟਨਾ ਨੂੰ ਅੰਜਾਮ ਦਿੱਤਾ ਸੀ। ਕਵੇਪੇਮ ਦੇ ਪੁਲਸ ਨਿਰੀਖਕ ਸੰਤੋਸ਼ ਦੇਸਾਈ ਨੇ ਦੱਸਿਆ ਕਿ ਨਾਬਾਲਗ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਦੋਹਾਂ ਮਜ਼ਦੂਰਾਂ ਨੂੰ ਹਿਰਾਸਤ ’ਚ ਲਿਆ ਗਿਆ। 

ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੁੜੀ ਘਰ ’ਚ ਸੌਂ ਰਹੀ ਸੀ, ਜਦੋਂ ਦੋਸ਼ੀਆਂ ਨੇ ਉਸ ਨਾਲ ਰੇਪ ਕੀਤਾ। ਦੇਸਾਈ ਨੇ ਦੱਸਿਆ ਕਿ ਦੋਸ਼ੀ 18 ਸਾਲ ਦਾ ਹੈ, ਜਦਕਿ ਦੂਜੇ ਦੀ ਪਛਾਣ 20 ਸਾਲਾ ਜਿਤੇਂਦਰ ਚੌਧਰੀ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਦੋਸ਼ੀ ਕੁੜੀ ਦੇ ਪਿਤਾ ਨੂੰ ਜਾਣਦੇ ਸਨ ਅਤੇ ਉਨ੍ਹਾਂ ਦੇ ਘਰ ’ਤੇ ਉਨ੍ਹਾਂ ਦਾ ਆਉਣਾ-ਜਾਣਾ ਸੀ। ਦੋਹਾਂ ਵਿਰੁੱਧ ਪੋਕਸੋ ਐਕਟ ਅਤੇ ਭਾਰਤੀ ਸਜ਼ਾ ਯਾਫ਼ਤਾ ਦੀਆਂ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ।


author

DIsha

Content Editor

Related News