''ਗੋਅ ਏਅਰ'' ਦੇ ਜਹਾਜ਼ ਨਾਲ ਟਕਰਾਇਆ ਪੰਛੀ

Friday, Jun 08, 2018 - 04:48 PM (IST)

''ਗੋਅ ਏਅਰ'' ਦੇ ਜਹਾਜ਼ ਨਾਲ ਟਕਰਾਇਆ ਪੰਛੀ

ਕੋਲਕਾਤਾ— ਕੋਲਕਾਤਾ ਦੇ ਪੋਰਟ ਬਲੇਅਰ ਜਾਣ ਵਾਲੀ 'ਗੋਅ ਏਅਰ' ਦੀ ਇਕ ਫਲਾਇਟ ਨਾਲ ਪੰਛੀ ਟਕਰਾ ਗਿਆ, ਜਿਸ ਕਾਰਨ 5 ਕਰੋੜ ਦਾ ਨੁਕਸਾਨ ਹੋਇਆ ਹੈ। ਫਲਾਇਟ ਨੇ ਸਵੇਰੇ 8.30 ਵਜੇ ਕਰੀਬ ਕੋਲਕਾਤਾ ਏਅਰਪੋਰਟ ਤੋਂ ਉਡਾਣ ਭਰੀ। ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੀ ਪਾਇਲਟ ਨੇ ਜਹਾਜ਼ ਦੇ ਸੱਜੇ ਇੰਜਨ 'ਚ ਹੱਲਚੱਲ ਮਹਿਸੂਸ ਕੀਤੀ। ਇਹ ਹੱਲਚੱਲ ਸਮਾਨ ਤੋਂ ਜ਼ਿਆਦਾ ਸੀ। ਅਜਿਹੇ 'ਚ ਪਾਇਲਟ ਨੇ ਫਲਾਇਟ ਨੂੰ ਵਾਪਸ ਏਅਰਪੋਰਟ ਲਿਆਉਣ ਦਾ ਫੈਸਲਾ ਕੀਤਾ। ਇਸ ਜਹਾਜ਼ 'ਚ 160 ਲੋਕ ਸਵਾਰ ਸਨ। ਏਅਰ ਟ੍ਰੈਫਿਕ ਕੰਟਰੋਲ ਨੇ ਦੱਸਿਆ ਕਿ ਫਲਾਇਟ ਨੇ ਜਦੋਂ ਉਡਾਣ ਭਰੀ ਉਸ ਦੇ ਬਾਅਦ ਕੁਝ ਗੜਬੜੀ ਹੋਈ ਹੈ। ਇੰਜਨ 'ਚ ਹੱਲਚੱਲ ਦੀ ਸਮੱਸਿਆ ਪੰਛੀ ਟਕਰਾਉਣ ਨਾਲ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪਾਇਲਟ ਨਾਲ ਸੰਪਰਕ ਨਾ ਹੋਣ ਕਾਰਨ ਇਸ ਨੂੰ ਸਕੈਨ ਨਹੀਂ ਕੀਤਾ ਜਾ ਸਕਿਆ, ਬਾਅਦ 'ਚ ਫਲਾਇਟ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਗੋਅ ਏਅਰ ਨੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ 'ਤੇ ਦੁੱਖ ਪ੍ਰਗਟ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪੰਛੀ ਨੇ 6 ਇੰਜਨ ਬਲੇਡ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਨੁਕਸਾਨ 5 ਕਰੋੜ ਰੁਪਏ ਦੇ ਕਰੀਬ ਹੈ।


Related News