‘40 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਪਹਿਲਾਂ ਦਿੱਤੀ ਜਾਏ ਕੋਰੋਨਾ ਦੀ ਬੂਸਟਰ ਡੋਜ਼’

Saturday, Dec 04, 2021 - 11:26 AM (IST)

ਨਵੀਂ ਦਿੱਲੀ/ਕੋਲਕਾਤਾ, (ਭਾਸ਼ਾ)– ਚੋਟੀ ਦੇ ਭਾਰਤੀ ਜੀਨੋਮ ਵਿਗਿਆਨੀਆਂ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ 40 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਬੂਸਟਰ ਭਾਵ ਤੀਜੀ ਡੋਜ਼ ਦੇਣ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਉਮਰ ਵਰਗ ਦੇ ਲੋਕਾਂ ਦੇ ਇਨਫੈਕਸ਼ਨ ਦੀ ਲਪੇਟ ’ਚ ਆਉਣ ਦਾ ਖਤਰਾ ਵਧੇਰੇ ਹੈ।

ਦੇਸ਼ ’ਚ ਕੌਮਾਂਤਰੀ ਮਹਾਮਾਰੀ ਦੀ ਸਥਿਤੀ ’ਤੇ ਲੋਕ ਸਭਾ ’ਚ ਚਰਚਾ ਦੌਰਾਨ ਸੰਸਦ ਮੈਂਬਰਾਂ ਵੱਲੋਂ ਕੋਵਿਡ-19 ਰੋਕੂ ਟੀਕਿਆਂ ਦੀ ਬੂਸਟਰ ਡੋਜ਼ ਦਿੱਤੇ ਜਾਣ ਦੀ ਮੰਗ ਪਿੱਛੋਂ ਇਹ ਿਸਫਾਰਿਸ਼ ਕੀਤੀ ਗਈ ਹੈ। ‘ਭਾਰਤੀ ਸਾਰਸ ਕੋਵ-2’ ਜੀਨੋਮਿਕਸ ਕੰਸਟੋਰੀਅਮ ਨੇ ਕਿਹਾ ਕਿ ਲੋੜੀਂਦੇ ਸਿਹਤ ਉਪਾਵਾਂ ਨੂੰ ਅਸਰਦਾਰ ਬਣਾਉਣ ਲਈ ਇਸ ਤਰ੍ਹਾਂ ਦੀ ਮੌਜੂਦਗੀ ਦਾ ਜਲਦੀ ਪਤਾ ਲਾਉਣ ਲਈ ਜੀਨੋਮਿਕ ਨਿਗਰਾਨੀ ਅਹਿਮ ਹੋਵੇਗੀ।

ਕੋਰੋਨਾ ਦੀ ਬੂਸਟਰ ਡੋਜ਼ ਦਾ ਜਲਦੀ ਹੀ ਪ੍ਰੀਖਣ ਕਰੇਗਾ ਪੱਛਮੀ ਬੰਗਾਲ
ਪੱਛਮੀ ਬੰਗਾਲ ਸਰਕਾਰ ਕੋਲਕਾਤਾ ’ਚ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਦਾ ਜਲਦੀ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਨੇ ਵੱਖ-ਵੱਖ ਮੈਡੀਕਲ ਕੇਂਦਰਾਂ ’ਚ ਇਸ ਸਬੰਧੀ ਪ੍ਰੀਖਣ ਸ਼ੁਰੂ ਕਰ ਦਿੱਤੇ ਹਨ।


Rakesh

Content Editor

Related News