ਆਪਣੀ ਪੇਂਟਿੰਗ ਵੇਚ ਕੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਮਹਾਰਾਸ਼ਟਰ ਦੀਆਂ 3 ਕੁੜੀਆਂ

Thursday, Jul 09, 2020 - 03:04 PM (IST)

ਆਪਣੀ ਪੇਂਟਿੰਗ ਵੇਚ ਕੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਮਹਾਰਾਸ਼ਟਰ ਦੀਆਂ 3 ਕੁੜੀਆਂ

ਨਾਗਪੁਰ (ਭਾਸ਼ਾ)— ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੀਆਂ ਤਿੰਨ ਕੁੜੀਆਂ ਆਪਣੀ ਕਲਾ ਦਾ ਜੌਹਰ ਦਿਖਾ ਕੇ ਕੋਵਿਡ-ਯੋਧਿਆਂ, ਮਾਨਸਿਕ ਰੂਪ ਤੋਂ ਕਮਜ਼ੋਰ ਬੱਚਿਆਂ ਅਤੇ ਇਕ ਅਨਾਥ ਆਸ਼ਰਮ ਲਈ ਪੈਸੇ ਇਕੱਠੇ ਕਰ ਰਹੀਆਂ ਹਨ। ਸੌਮਯਾ ਡਾਲਮੀਆ (17), ਪ੍ਰੇਸ਼ਾ ਭੱਟਾਡ (15) ਅਤੇ ਦਿਤਿਆ ਥਾਪਰ ਨੇ ਤਾਲਾਬੰਦੀ ਦਾ ਸਹੀ ਇਸਤੇਮਾਲ ਕਰਦੇ ਹੋਏ 44 ਪੇਂਟਿੰਗਜ਼ ਬਣਾਈਆਂ ਅਤੇ ਇਸ ਨੂੰ ਵੇਚ ਕੇ ਹੁਣ ਤੱਕ ਉਹ 84,000 ਰੁਪਏ ਇਕੱਠੇ ਕਰ ਚੁੱਕੀਆਂ ਹਨ। ਇਸ ਦਾ 50 ਫੀਸਦੀ ਉਹ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਾਨ ਦੇਣਗੀਆਂ ਅਤੇ ਬਾਕੀ ਪੈਸੇ ਉਨ੍ਹਾਂ ਨੇ ਕੁੜੀਆਂ ਦੇ ਇਕ ਅਨਾਥ ਆਸ਼ਰਮ ਅਤੇ ਮਾਨਸਿਕ ਰੂਪ ਤੋਂ ਕਮਜ਼ੋਰ ਬੱਚਿਆਂ ਦੇ ਇਕ ਕੇਂਦਰ ਨੂੰ ਦੇਣ ਦਾ ਮਨ ਬਣਾਇਆ ਹੈ।

PunjabKesari

ਸੌਮਯਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤੀਜੀ ਜਮਾਤ ਤੋਂ ਪੇਂਟਿੰਗ ਬਣਾ ਰਹੀਆਂ ਹਨ। ਲੋਕਾਂ ਦੀ ਪਰੇਸ਼ਾਨੀ ਦੇਖਣ ਤੋਂ ਬਾਅਦ ਉਸ ਨੇ ਅਤੇ ਉਸ ਦੀਆਂ ਦੋ ਸਹੇਲੀਆਂ ਨੇ ਆਪਣੀ ਕਲਾ ਜ਼ਰੀਏ ਲੋੜਵੰਦਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ 44 ਪੇਂਟਿੰਗ ਬਣਾਈਆਂ ਹਨ ਅਤੇ ਸੋਸ਼ਲ ਮੀਡੀਆ ਜ਼ਰੀਏ ਉਸ ਦਾ ਪ੍ਰਚਾਰ ਕੀਤਾ। ਮੇਰਾ ਇੰਸਟਾਗ੍ਰਾਮ 'ਤੇ ਇਕ ਪੇਜ਼ ਹੈ, ਜਿਸ ਦੇ ਜ਼ਰੀਏ ਇਨ੍ਹਾਂ ਪੇਂਟਿੰਗ ਨੂੰ ਵੇਚਿਆ ਗਿਆ। ਅਸੀਂ ਆਰਡਰ ਮਿਲਣ 'ਤੇ ਵੀ ਪੇਂਟਿੰਗ ਬਣਾਈ। ਉਨ੍ਹਾਂ ਨੇ ਦੱਸਿਆ ਕਿ ਗੈਰ ਸਰਕਾਰੀ ਸੰਗਠਨ 'ਸਵੱਛ ਨਾਗਪੁਰ' ਜ਼ਰੀਏ ਉਨ੍ਹਾਂ ਨੂੰ ਸ਼ਹਿਰ ਵਿਚ ਕੁੜੀਆਂ ਦੇ ਇਕ ਅਨਾਥ ਆਸ਼ਰਮ ਅਤੇ ਮਾਨਸਿਕ ਰੂਪ ਤੋਂ ਕਮਜ਼ੋਰ ਬੱਚਿਆਂ ਦੇ ਇਕ ਕੇਂਦਰ ਬਾਰੇ ਪਤਾ ਲੱਗਾ ਅਤੇ ਫਿਰ ਉਨ੍ਹਾਂ ਨੇ ਆਰਥਿਕ ਮਦਦ ਕਰਨ ਦਾ ਫੈਸਲਾ ਕੀਤਾ। ਪ੍ਰੇਸ਼ਾ ਨੇ ਕਿਹਾ ਕਿ ਅਸੀਂ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਵੇਚਣਾ ਸ਼ੁਰੂ ਕੀਤਾ। ਮੈਨੂੰ ਆਪਣੀ ਮਾਂ ਤੋਂ ਇਹ ਕੰਮ ਕਰਨ ਦੀ ਪ੍ਰੇਰਣਾ ਮਿਲੀ, ਕਿਉਂਕਿ ਮੈਂ ਉਨ੍ਹਾਂ ਨੂੰ ਹਮੇਸ਼ਾ ਦਾਨ ਕਰਦੇ ਹੋਏ ਦੇਖਿਆ ਹੈ। ਸਮਾਜ ਲਈ ਕੁਝ ਕਰ ਸਕਣਾ ਇਕ ਬੇਹੱਦ ਚੰਗਾ ਤਜ਼ਰਬਾ ਹੈ।  


author

Tanu

Content Editor

Related News