ਦੋਸਤ ਨੇ ਕੀਤਾ ਬਲਾਤਕਾਰ ਅਤੇ ਫਿਰ ਫੇਸਬੁੱਕ ''ਤੇ ਅਪਲੋਡ ਕਰ ਦਿੱਤੀ ਅਸ਼ਲੀਲ ਫੋਟੋ

Wednesday, Jun 14, 2017 - 03:29 PM (IST)

ਦੋਸਤ ਨੇ ਕੀਤਾ ਬਲਾਤਕਾਰ ਅਤੇ ਫਿਰ ਫੇਸਬੁੱਕ ''ਤੇ ਅਪਲੋਡ ਕਰ ਦਿੱਤੀ ਅਸ਼ਲੀਲ ਫੋਟੋ

ਹਲਦਵਾਨੀ— ਬਨਭੂਲਪੁਰਾ ਥਾਣਾ ਖੇਤਰ ਦੇ ਗਾਂਧੀਨਗਰ 'ਚ ਰਹਿਣ ਵਾਲੀ ਇਕ ਲੜਕੀ ਨੇ ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਰਹਿਣ ਵਾਲੇ ਪਹਿਲੇ ਦੋਸਤ 'ਤੇ ਜ਼ਬਰਦਸਤੀ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਹੁਣ ਵਿਅਕਤੀ ਸੋਸ਼ਲ ਮੀਡੀਆ 'ਤੇ ਉਸ ਦੀ ਫੇਕ ਆਈ.ਡੀ ਬਣਾ ਕੇ ਅਸ਼ਲੀਲ ਫੋਟੋ ਅਪਲੋਡ ਕਰ ਰਿਹਾ ਹੈ। ਬਨਭੂਲਪੁਰਾ ਥਾਣੇ 'ਚ ਦੋਸ਼ੀ ਦੇ ਵਿਰੁੱਧ ਬਲਾਤਕਾਰ ਅਤੇ ਆਈ.ਟੀ ਐਕਟ ਦੀਆਂ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਥਾਣਾ ਅਧਿਕਾਰੀ ਪ੍ਰਤਾਪ ਸਿੰਘ ਨੇਗੀ ਨੇ ਦੱਸਿਆ ਕਿ ਕੁਝ ਸਮੇਂ ਪਹਿਲੇ ਤੱਕ ਲੜਕੀ ਗੁੜਗਾਓ 'ਚ ਇਕ ਨਿਜੀ ਫੈਕਟਰੀ 'ਚ ਨੌਕਰੀ ਕਰਦਾ ਸੀ। ਸ਼ਾਹਜਹਾਂਪੁਰ ਜ਼ਿਲੇ ਦੇ ਜਲਾਲਾਬਾਦ ਵਾਸੀ ਸੁਧੀਰ ਕਸ਼ਯਪ ਵੀ ਕਿਸੇ ਕੰਪਨੀ 'ਚ ਕੰਮ ਕਰਦਾ ਸੀ। ਕਰੀਬ ਡੇਢ ਸਾਲ ਪਹਿਲੇ ਦੋਨੋਂ 'ਚ ਦੋਸਤੀ ਹੋਈ ਸੀ। ਪਿਛਲੇ ਸਾਲ ਦਸੰਬਰ 'ਚ ਲੜਕੀ ਗੁੜਗਾਓ ਤੋਂ ਘਰ ਆਈ ਸੀ। ਗੁੜਗਾਓ 'ਚ ਰਹਿਣ ਦੌਰਾਨ ਸੁਧੀਰ ਨੇ ਉਸ ਨੇ ਜ਼ਬਰਦਸਤੀ ਕੀਤੀ। ਇਸ ਦੇ ਬਾਅਦ ਉਸਦੀ ਫੇਸਬੁੱਕ ਆਈ.ਡੀ 'ਤੇ ਗਲਤ ਪੋਸਟ ਪਾ ਰਿਹਾ ਹੈ। ਲੜਕੀ ਦੇ ਨਾਮ ਦਾ ਨਕਲੀ ਅਕਾਊਂਟ ਬਣਾ ਕੇ ਅਸ਼ਲੀਲ ਪੋਸਟ ਪਾਉਣ ਦਾ ਵੀ ਦੋਸ਼ ਲਗਾਇਆ ਹੈ। ਇੰਨੀ ਦਿਨੋਂ ਦੋਸ਼ੀ ਸੁਧੀਰ ਗੋਲਾਪਾਰ ਤੋਂ ਰਹਿਣ ਵਾਲੇ ਆਪਣੇ ਮਾਮਾ ਹੇਤ ਰਾਮ ਨਾਲ ਰਹਿ ਕੇ ਕੰਮ ਕਰ ਰਿਹਾ ਹੈ। ਪੁਲਸ ਨੇ ਸੁਧੀਰ ਨੂੰ ਹਿਰਾਸਤ 'ਚ ਲੈ ਲਿਆ ਹੈ।


Related News