ਅੰਦਰ ਹੋ ਰਿਹਾ ਸੀ ਪ੍ਰੇਮੀ ਦਾ ਵਿਆਹ, ਗੇਟ ਦੇ ਬਾਹਰ ਚੀਕਦੀ ਰਹੀ ਪ੍ਰੇਮਿਕਾ- ‘ਕੋਈ ਮੇਰੇ ਬਾਬੂ ਨਾਲ ਮਿਲਵਾ ਦਿਓ’

Saturday, Jul 10, 2021 - 04:43 PM (IST)

ਅੰਦਰ ਹੋ ਰਿਹਾ ਸੀ ਪ੍ਰੇਮੀ ਦਾ ਵਿਆਹ, ਗੇਟ ਦੇ ਬਾਹਰ ਚੀਕਦੀ ਰਹੀ ਪ੍ਰੇਮਿਕਾ- ‘ਕੋਈ ਮੇਰੇ ਬਾਬੂ ਨਾਲ ਮਿਲਵਾ ਦਿਓ’

ਹੋਸ਼ੰਗਾਬਾਦ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿਚ ਇਕ ਵਿਆਹ ਸਮਾਰੋਹ ਦੌਰਾਨ ਉਸ ਸਮੇਂ ਰੰਗ ’ਚ ਭੰਗ ਪੈ ਗਿਆ, ਜਦੋਂ ਲਾੜੇ ਦੀ ਪ੍ਰੇਮਿਕਾ ਵਿਆਹ ’ਚ ਆ ਪੁੱਜੀ ਅਤੇ ਖੂਬ ਹੰਗਾਮਾ ਕੀਤਾ। ਹਫੜਾ-ਦਫੜੀ ਵਿਚ ਬਰਾਤੀਆਂ ਅਤੇ ਗਾਰਡਨ ਪ੍ਰਬੰਧਨ ਨੇ ਮੁੱਖ ਗੇਟ ਬੰਦ ਕਰ ਕੇ ਪ੍ਰੇਮਿਕਾ ਨੂੰ ਬਾਹਰ ਕਰ ਦਿੱਤਾ। ਜਿਸ ਤੋਂ ਬਾਅਦ ਲਾੜੇ ਦੀ ਪ੍ਰੇਮਿਕਾ ਨੇ ਬਹੁਤ ਰੌਲਾ ਪਾਇਆ ਪਰ ਕਿਸੇ ਨੇ ਉਸ ਦੀ ਇਕ ਨਾ ਸੁਣੀ।

ਇਹ ਵੀ ਪੜ੍ਹੋ : ਕਿਸ਼ਤੀਆਂ ’ਤੇ ਆਈ ਬਰਾਤ, ਹੜ੍ਹ ਦੇ ਪਾਣੀ ’ਚ ਹੋਈਆਂ ਵਿਆਹ ਦੀਆਂ ਰਸਮਾਂ, ਇੰਝ ਵਿਦਾ ਹੋਈ ਲਾੜੀ

PunjabKesari

ਦਰਅਸਲ ਹੋਸ਼ੰਗਾਬਾਦ ਦੇ ਕੋਠੀ ਬਜ਼ਾਰ ਸਥਿਤ ਕਾਮਾਖਯਾ ਗਾਰਡਨ ਵਿਚ ਵਿਆਹ ਸਮਾਰੋਹ ਚੱਲ ਰਿਹਾ ਸੀ। ਅਜਿਹੇ ਵਿਚ ਪ੍ਰੇਮਿਕਾ ਵਿਆਹ ਸਮਾਰੋਹ ’ਚ ਦਾਖ਼ਲ ਹੋ ਗਈ। ਮੁੰਡੇ ਦੇ ਪਰਿਵਾਰ ਵਾਲਿਆਂ ਲਈ ਇਹ ਗੱਲ ਬਰਦਾਸ਼ਤ ਤੋਂ ਬਾਹਰ ਸੀ, ਫਿਰ ਕੀ ਸੀ ਉਨ੍ਹਾਂ ਨੇ ਕੁੜੀ ਨੂੰ ਗੇਟ ਤੋਂ ਬਾਹਰ ਕੱਢ ਕੇ ਅੰਦਰੋਂ ਤਾਲਾ ਲਗਵਾ ਦਿੱਤਾ। ਅਜਿਹੇ ਵਿਚ ਕੁੜੀ ਨੇ ਬਹੁਤ ਰੌਲਾ ਪਾਇਆ ਅਤੇ ਗੇਟ ਦੇ ਬਾਹਰ ਆਖਦੀ ਰਹੀ ਕਿ ‘ਬਾਬੂ’ ਤੂੰ ਵਿਆਹ ਕਰ ਰਿਹਾ ਹੈ, ਮੈਨੂੰ ਇਕ ਵਾਰ ਤਾਂ ਦੱਸ ਦਿੰਦਾ। ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਮੁੱਦੇ ਨੂੰ UN ’ਚ ਲੈ ਕੇ ਜਾਣਗੇ ਕਿਸਾਨ? ਰਾਕੇਸ਼ ਟਿਕੈਤ ਨੇ ਦਿੱਤਾ ਸਪੱਸ਼ਟੀਕਰਨ

PunjabKesari

ਕੁੜੀ ਗੇਟ ’ਤੇ ਖੜ੍ਹੇ ਹੋ ਕੇ ਵਿਆਹ ’ਚ ਆਏ ਲੋਕਾਂ ਨੂੰ ਦੂਰ ਹੋ ਕੇ ਲਾੜੇ ਨੂੰ ਮਿਲਣ ਦੀ ਗੁਹਾਰ ਲਾਉਂਦੀ ਰਹੀ ਪਰ ਕਿਸੇ ਨੇ ਇਕ ਨਹੀਂ ਸੁਣੀ। ਦੱਸਿਆ ਜਾ ਰਿਹਾ ਹੈ ਕਿ ਭੋਪਾਲ ਵਿਚ ਰਹਿਣ ਵਾਲੀ ਪ੍ਰੇਮਿਕਾ ਦਾ ਹੋਸ਼ੰਗਾਬਾਦ ’ਚ ਰਹਿਣ ਵਾਲੇ ਮੁੰਡੇ ਨਾਲ ਕਰੀਬ 4 ਸਾਲ ਤੋਂ ਪ੍ਰੇਮ ਸਬੰਧ ਸਨ। ਜਿਵੇਂ ਹੀ ਇਸ ਗੱਲ ਦੀ ਭਿਣਕ ਪ੍ਰੇਮਿਕਾ ਨੂੰ ਲੱਗੀ ਕਿ ਉਸ ਦਾ ਪ੍ਰੇਮੀ ਵਿਆਹ ਕਰਵਾਉਣ ਜਾ ਰਿਹਾ ਹੈ ਤਾਂ ਉਹ ਉਸ ਥਾਂ ’ਤੇ ਪਹੁੰਚ ਗਈ ਅਤੇ ਹੰਗਾਮਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ਪਹੁੰਚੀ ਅਤੇ ਕੁੜੀ ਨੂੰ ਆਪਣੇ ਨਾਲ ਥਾਣੇ ਲੈ ਗਈ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਕੁੜੀ ਨੇ ਹੰਗਾਮਾ ਕੀਤਾ ਪਰ ਪ੍ਰੇਮੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਅਤੇ ਆਪਣੇ ਘਰ ਪਰਤ ਗਈ। 
 


author

Tanu

Content Editor

Related News