ਨੌਜਵਾਨਾਂ ਤੋਂ ਤੰਗ ਹੋ ਕੇ 25 ਸਾਲਾ ਵਿਦਿਆਰਥਣ ਨੇ ਚੁੱਕਿਆ ਖ਼ੌਫ਼ਨਾਕ ਕਦਮ
Saturday, Aug 02, 2025 - 09:39 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਸੈਦਨਗਲੀ ਇਲਾਕੇ ਵਿਚ ਇਕ 25 ਸਾਲਾ ਵਿਦਿਆਰਥਣ ਨੇ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਡੇਹਰਾ ਮਿਲਕ ਪਿੰਡ ਦੀ ਹੈ, ਜਿੱਥੇ ਇਕ ਕਿਸਾਨ ਦੀ ਧੀ ਰੁਚੀ ਨੇ ਵੀਰਵਾਰ ਰਾਤ ਨੂੰ ਆਪਣੇ ਕਮਰੇ ਵਿਚ ਫਾਹਾ ਲੈ ਲਿਆ।
ਪੁਲਸ ਸਰਕਲ ਅਫ਼ਸਰ ਹਸਨਪੁਰ ਦੀਪ ਕੁਮਾਰ ਪੰਤ ਨੇ ਦੱਸਿਆ ਕਿ ਮੌਕੇ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਵਿਦਿਆਰਥਣ ਨੇ ਆਪਣੀ ਖੁਦਕੁਸ਼ੀ ਲਈ ਪਿੰਡ ਦੇ 2 ਨੌਜਵਾਨਾਂ- ਅਰੁਣ ਅਤੇ ਸੁਸ਼ੀਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਸਾਈਡ ਨੋਟ ਦੇ ਨਾਲ ਵਿਦਿਆਰਥਣ ਨੇ ਆਪਣੇ ਹੱਥ ’ਤੇ ਖੁਦਕੁਸ਼ੀ ਦਾ ਕਾਰਨ ਵੀ ਲਿਖਿਆ ਸੀ।
ਇਹ ਵੀ ਪੜ੍ਹੋ- ''ਚੱਲ ਤੈਨੂੰ ਦਰਸ਼ਨ ਕਰਾ ਕੇ ਲਿਆਵਾਂ'...'', ਪ੍ਰੇਮਿਕਾ ਦੇ ਕਹਿਣ 'ਤੇ ਪਤੀ ਨੇ ਪਤਨੀ ਨਾਲ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
ਪਰਿਵਾਰ ਅਨੁਸਾਰ, ਮੁਲਜ਼ਮ ਨੌਜਵਾਨ ਲੰਬੇ ਸਮੇਂ ਤੋਂ ਰੁਚੀ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਉਸ ’ਤੇ ਜਿਨਸੀ ਸਬੰਧਾਂ ਲਈ ਦਬਾਅ ਪਾ ਰਹੇ ਸਨ। ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਹਰਕਤਾਂ ਬੰਦ ਨਹੀਂ ਕੀਤੀਆਂ। ਵਿਦਿਆਰਥਣ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ ਉਸਨੇ ਹਾਲ ਹੀ ਵਿਚ ਰੇਲਵੇ ਟੀ.ਜੀ.ਟੀ. ਸਮੇਤ ਕਈ ਪ੍ਰੀਖਿਆਵਾਂ ਦਿੱਤੀਆਂ ਸਨ, ਜਿਨ੍ਹਾਂ ਦੇ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e