ਵੈਸ਼ਾਲੀ ’ਚ ਵਿਦਿਆਰਥਣਾਂ ਨੇ ਕੀਤਾ ਹੰਗਾਮਾ, ਸਰਕਾਰੀ ਗੱਡੀ ਨੂੰ ਮਾਰੇ ਪੱਥਰ

Wednesday, Sep 13, 2023 - 01:32 PM (IST)

ਵੈਸ਼ਾਲੀ ’ਚ ਵਿਦਿਆਰਥਣਾਂ ਨੇ ਕੀਤਾ ਹੰਗਾਮਾ, ਸਰਕਾਰੀ ਗੱਡੀ ਨੂੰ ਮਾਰੇ ਪੱਥਰ

ਵੈਸ਼ਾਲੀ- ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ’ਚ ਗਰਲਜ਼ ਹਾਈ ਸਕੂਲ, ਮਹਨਾਰ ਦੀਆਂ ਵਿਦਿਆਰਥਣਾਂ ਨੇ ਸਕੂਲ ’ਚ ਬੈਠਣ ਦੀ ਖ਼ਰਾਬ ਵਿਵਸਥਾ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਨਾਰਾਜ਼ ਵਿਦਿਆਰਥਣਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸੜਕ ਜਾਮ ਕਰਦੇ ਹੋਏ ਇਕ ਸਰਕਾਰੀ ਵਾਹਨ ’ਤੇ ਪਥਰਾਅ ਕੀਤਾ। ਹਾਲਾਂਕਿ, ਵਾਹਨ ’ਚ ਕੋਈ ਬੈਠਾ ਨਹੀਂ ਸੀ।

ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ

ਉੱਥੇ ਹੀ, ਵਿਦਿਆਰਥਣਾਂ ਦੇ ਹੰਗਾਮੇ ਨੂੰ ਲੈ ਕੇ ਮਹਨਾਰ ਦੇ ਐੱਸ. ਡੀ. ਓ. ਨੇ ਕਿਹਾ ਕਿ ਸਕੂਲ ’ਚ ਸਮਰੱਥਾ ਤੋਂ ਵੱਧ ਵਿਦਿਆਰਥਣਾਂ ਦਾ ਦਾਖ਼ਲਾ ਹੋਇਆ ਹੈ, ਜਿਨ੍ਹਾਂ ਵਿਦਿਆਰਥਣਾਂ ਨੂੰ ਅੰਦਰ ਬੈਠਣ ਦੀ ਜਗ੍ਹਾ ਨਹੀਂ ਮਿਲੀ, ਉਨ੍ਹਾਂ ਨੇ ਵਿਰੋ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਨੂੰ 2 ਸ਼ਿਫਟਾਂ ’ਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਾਮਲੇ ਦੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News