ਗੁਰੂਗ੍ਰਾਮ ''ਚ ਕੁੜੀ ਨਾਲ 2 ਲੋਕਾਂ ਨੇ ਕੀਤਾ ਜਬਰ ਜ਼ਿਨਾਹ, ਫਿਰ ਮਾਰਿਆ ਚਾਕੂ

Wednesday, May 04, 2022 - 01:00 PM (IST)

ਗੁਰੂਗ੍ਰਾਮ ''ਚ ਕੁੜੀ ਨਾਲ 2 ਲੋਕਾਂ ਨੇ ਕੀਤਾ ਜਬਰ ਜ਼ਿਨਾਹ, ਫਿਰ ਮਾਰਿਆ ਚਾਕੂ

ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ ਦੇ ਡੀ.ਐੱਲ.ਐੱਫ. ਫੇਜ-3 'ਚ 24 ਸਾਲਾ ਇਕ ਕੁੜੀ ਨਾਲ 2 ਲੋਕਾਂ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਨ੍ਹਾਂ 'ਚੋਂ ਇਕ ਨੇ ਉਸ ਨੂੰ ਚਾਕੂ ਮਾਰਿਆ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਸਿਲਸਿਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸੋਮਵਾਰ ਰਾਤ ਡੀ.ਐੱਲ.ਐੱਫ. ਫੇਜ-3 ਦੇ ਨਾਥੁਪੁਰ 'ਚ ਹੋਈ। ਪੁਲਸ ਨੇ ਦੱਸਿਆ ਕਿ ਪੀੜਤਾ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀੜਤਾ ਦਾ ਪਤੀ ਆਟੋਰਿਕਸ਼ਾ ਚਲਾਉਂਦਾ ਹੈ ਅਤੇ ਉਸ ਨੇ ਡੀ.ਐੱਲ.ਐੱਫ. ਫੇਜ-3 ਥਾਣੇ 'ਚ ਘਟਨਾ ਦੇ ਸੰਬੰਧ 'ਚ ਇਕ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਕਿਹਾ,''ਸੋਮਵਾਰ ਨੂੰ ਮੇਰੀ ਪਤਨੀ ਨੇ ਫੋਨ ਕਰ ਕੇ ਮੈਨੂੰ ਦੱਸਿਆ ਕਿ ਉਸ ਨੂੰ ਚਾਕੂ ਮਾਰ ਦਿੱਤਾ ਗਿਆ ਹੈ। ਮੈਂ ਉਸ ਤੋਂ ਪੁੱਛਿਆ ਕਿ ਉਹ ਕਿੱਥੇ ਹੈ ਪਰ ਉਹ ਠੀਕ ਤਰ੍ਹਾਂ ਦੱਸ ਨਹੀਂ ਸਕੀ। ਫਿਰ ਉਸ ਨੇ ਮੈਨੂੰ ਘਰ ਪਹੁੰਚਣ ਲਈ ਕਿਹਾ। ਜਦੋਂ ਮੈਂ ਘਰ ਪਹੁੰਚਿਆ ਤਾਂ ਉਸ ਨੇ ਦੱਸਿਆ ਕਿ 2 ਲੋਕਾਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਨ੍ਹਾਂ 'ਚੋਂ ਇਕ ਨੇ ਉਸ ਨੂੰ ਚਾਕੂ ਮਾਰਿਆ।''

ਪੁਲਸ ਨੇ ਦੱਸਿਆ ਕਿ ਪੀੜਤਾ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ। ਉਨ੍ਹਾਂ ਦਸਿਆ ਕਿ ਪੀੜਤਾ ਦੇ ਪਤੀ ਦੇ ਬਿਆਨ ਦੇ ਆਧਾਰ 'ਤੇ 2 ਲੋਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 (ਜਬਰ ਜ਼ਿਨਾਹ), 506 (ਅਪਰਾਧਕ ਧਮਕੀ) 324 (ਗੰਭੀਰ ਰੂਪ ਨਾਲ ਸੱਟ ਪਹੁੰਚਾਉਣੀ) ਅਤੇ 34 (ਸਾਂਝਾ ਇਰਾਦਾ) ਦੇ ਅਧੀਨ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀਆਂ 'ਚੋਂ ਇਕ ਬਿਹਾਰ ਵਾਸੀ ਅਨਿਲ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰੂਗ੍ਰਾਮ ਦੀ ਪੁਲਸ ਕਮਿਸ਼ਨਰ ਕਲਾ ਰਾਮਚੰਦਰਨ ਨੇ ਦੱਸਿਆ,''ਅਸੀਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੇ ਹਨ।''


author

DIsha

Content Editor

Related News