CBSE 12ਵੀਂ ਕਲਾਸ ਦੇ ਨਤੀਜਿਆਂ ''ਚ ਜਲੰਧਰ ''ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ ਨਾਲ ਕੀਤਾ ਟਾਪ
Thursday, May 14, 2026 - 06:00 PM (IST)
ਜਲੰਧਰ (ਵਿਨੀਤ ਜੋਸ਼ੀ)-ਸੀ. ਬੀ. ਐੱਸ. ਈ. ਵੱਲੋਂ ਬੀਤੇ ਦਿਨ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ। ਉਮੀਦ ਸੀ ਕਿ ਉਕਤ ਰਿਜ਼ਲਟ ਇਸੇ ਮਹੀਨੇ ਦੇ ਅੰਤ ਤੱਕ ਐਲਾਨਿਆ ਜਾਵੇਗਾ ਪਰ ਬੀਤੇ ਦਿਨ ਇਕਦਮ ਰਿਜ਼ਲਟ ਦੇ ਐਲਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਿਜ਼ਲਟ ਦੇ ਇੰਤਜ਼ਾਰ ’ਚ ਚੱਲ ਰਹੀ ਵਿਦਿਆਰਥੀਆਂ ਦੀ ਟੈਨਸ਼ਨ ਖ਼ਤਮ ਹੋਈ ਅਤੇ ਰਿਜ਼ਲਟ ਚੈੱਕ ਕਰਦੇ ਸਮੇਂ ਵਧੀਆ ਅੰਕ ਪਾਉਣ ਵਾਲੇ ਸਟੂਡੈਂਟਸ ਦੇ ਚਿਹਰੇ ਜਿੱਥੇ ਖ਼ੁਸ਼ੀ ਨਾਲ ਖਿੜੇ ਦਿਸੇ, ਉੱਥੇ ਹੀ ਘੱਟ ਮਾਰਕਸ ਆਉਣ ’ਤੇ ਕੁਝ ਵਿਦਿਆਰਥੀ ਥੋੜ੍ਹੇ ਮਾਯੂਸ ਵੀ ਹੋਏ। ਐਲਾਨੇ ਗਏ ਨਤੀਜਿਆਂ ਅਨੁਸਾਰ ਕੈਂਬ੍ਰਿਜ ਇਨੋਵੇਟਿਵ ਸਕੂਲ ਦੀ ਆਰਟਸ ਸਟ੍ਰੀਮ ਦੀ ਵਿਦਿਆਰਥਣ ਗੁਰਨੂਰ ਕੌਰ ਨੇ 99.2 ਫੀਸਦੀ ਅੰਕ ਲੈ ਕੇ ਜਿੱਥੇ ਮਹਾਨਗਰ ’ਚ ਟਾਪ ਕੀਤਾ, ਉੱਥੇ ਹੀ ਕੈਂਬ੍ਰਿਜ ਇਨੋਵੇਟਿਵ ਸਕੂਲ ਦੀ ਹੀ ਇਕ ਹੋਰ ਵਿਦਿਆਰਥਣ ਨੰਦਿਨੀ ਘਈ ਨੇ ਵੀ ਆਰਟਸ ਸਟ੍ਰੀਮ ’ਚ 99 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਲਿਆ ਗਿਆ ਵੱਡਾ ਫ਼ੈਸਲਾ
ਇਸ ਦੇ ਨਾਲ ਹੀ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ ਕਾਮਰਸ ਸਟ੍ਰੀਮ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 98.8 ਫੀਸਦੀ ਅੰਕਾਂ ਦੇ ਨਾਲ ਮਹਾਨਗਰ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਸਫ਼ਲਤਾ ਦਾ ਪਰਚਮ ਲਹਿਰਾਇਆ। ਇਸ ਤੋਂ ਇਲਾਵਾ ਸਟ੍ਰੀਮ ਵਾਈਜ਼ ਰਿਜ਼ਲਟ ਤਹਿਤ ਕੈਂਬ੍ਰਿਜ ਇੰਟਰਨੈਸ਼ਨਲ ਕੋ-ਐੱਡ. ਸਕੂਲ, ਛੋਟੀ ਬਾਰਾਦਰੀ ਦੇ ਨਾਨ-ਮੈਡੀਕਲ ਸਟ੍ਰੀਮ ਦੇ ਵਿਦਿਆਰਥੀ ਅਨੀਸ਼ ਚਾਵਲਾ ਨੇ 98.2 ਫ਼ੀਸਦੀ ਅਤੇ ਲਾਅ ਬਲਾਸਮਜ਼ ਸਕੂਲ ਦੀ ਮੈਡੀਕਲ ਸਟ੍ਰੀਮ ਦੀ ਵਿਦਿਆਰਥਣ ਤਮੰਨਾ ਗਰਗ ਨੇ 98.4 ਫ਼ੀਸਦੀ ਅੰਕਾਂ ਦੇ ਨਾਲ ਆਪਣੀ-ਆਪਣੀ ਸਟ੍ਰੀਮ ’ਚ ਦਬਦਬਾ ਕਾਇਮ ਕਰਦੇ ਹੋਏ ਮਹਾਨਗਰ ’ਚ ਟਾਪ ਕੀਤਾ।
‘ਹਰ ਪੁਆਇੰਟ ਨੂੰ ਸਮਝ ਕੇ ਕੀਤੀ ਗਈ ਪੜ੍ਹਾਈ ਕਦੇ ਭੁੱਲਦੀ ਨਹੀਂ’
ਸਫਲਤਾ ਪ੍ਰਾਪਤ ਕਰਨ ਲਈ ਹਾਰਡਵਰਕ ਦੀ ਬਜਾਏ ਸਮਾਰਟਵਰਕ ਕਰਨਾ ਚਾਹੀਦਾ ਹੈ, ਰੱਟਾ ਲਗਾ ਕੇ ਕੀਤੀ ਗਈ ਪੜ੍ਹਾਈ ਭੁੱਲ ਹੀ ਜਾਂਦੀ ਹੈ, ਪਰ ਹਰ ਪੁਆਇੰਟ ਨੂੰ ਸਮਝ ਕੇ ਕੀਤੀ ਗਈ ਪੜ੍ਹਾਈ ਕਦੇ ਨਹੀਂ ਭੁੱਲਦੀ। ਪਿਤਾ ਰਾਜਿੰਦਰ ਸਿੰਘ (ਬਿਜ਼ਨੈੱਸਮੈਨ) ਅਤੇ ਮਾਤਾ ਰਾਜਿੰਦਰ ਕੌਰ (ਘਰੇਲੂ ਸੁਆਣੀ) ਨੇ ਹਮੇਸ਼ਾ ਮੈਨੂੰ ਅੱਗੇ ਵਧਣ ਲਈ ਮੋਟੀਵੇਟ ਕੀਤਾ ਅਤੇ ਸਟੱਡੀ ਤੇ ਕਰੀਅਰ ਨਾਲ ਸਬੰਧਤ ਕਦੇ ਕੋਈ ਦਬਾਅ ਨਹੀਂ ਪਾਇਆ। ਦੇਸ਼ ਦੀ ਨਿਆਂ ਵਿਵਸਥਾ ਦੇ ਖੇਤਰ ’ਚ ਮੈਂ ਆਪਣੀਆਂ ਸੇਵਾਵਾਂ ਦੇਣਾ ਚਾਹੁੰਦੀ ਹਾਂ, ਸ਼ੁਰੂ ਤੋਂ ਹੀ ਮੇਰੀ ਦਿਲਚਸਪੀ ਵੀ ਇਸੇ ਖੇਤਰ ’ਚ ਰਹੀ ਹੈ। ਚਾਹੁੰਦੀ ਹਾਂ ਕਿ ਵਕਾਲਤ ਦੇ ਖੇਤਰ ’ਚ ਕਰੀਅਰ ਬਣਾ ਕੇ ਦੇਸ਼ ਦੀ ਸੇਵਾ ਕਰਾਂ। ਅਜੇ ਹਾਲ ਹੀ ’ਚ ਕਲੈਟ ਅਤੇ ਏ-ਲੈਟ ਟੈਸਟ ਕਲੀਅਰ ਕੀਤਾ ਹੈ ਅਤੇ ਨਵੀਂ ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ’ਚ ਦਾਖ਼ਲਾ ਪਾਇਆ ਹੈ।-ਗੁਰਨੂਰ ਕੌਰ (ਸਿਟੀ ਟਾਪਰ, ਕੈਂਬ੍ਰਿਜ ਇਨੋਵੇਟਿਵ ਸਕੂਲ)

ਇਹ ਵੀ ਪੜ੍ਹੋ: ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
‘ਟਾਈਮ ਟੇਬਲ’ ਨੂੰ ‘ਟਾਰਗੈੱਟ ਬੇਸਡ’ ਬਣਾਉਣ ਦਾ ਮਿਲਿਆ ਫਾਇਦਾ
ਪੜ੍ਹਾਈ ਨੂੰ ਸਮੇਂ ’ਚ ਬੰਨ੍ਹ ਕੇ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਦੇ ਨਿਰਧਾਰਿਤ ਟੀਚੇ ਨੂੰ ਸਾਹਮਣੇ ਰੱਖ ਕੇ ਕਰਨਾ ਚਾਹੀਦਾ ਹੈ, ਜਿਸ ਨਾਲ ਸਫਲਤਾ ਜ਼ਰੂਰ ਮਿਲਦੀ ਹੈ। ਮੈਂ ਸ਼ੁਰੂਆਤ ਤੋਂ ਹੀ ਆਪਣੇ ਸਾਰੇ ਕੰਸੈਪਟ ਕਲੀਅਰ ਕੀਤੇ, 10ਵੀਂ ਤੋਂ ਬਾਅਦ ਵੀ ਪੜ੍ਹਾਈ ’ਤੇ ਆਪਣੀ ਨਿਰੰਤਰਤਾ ਨੂੰ ਨਹੀਂ ਛੱਡਿਆ। ਟਾਈਮ ਟੇਬਲ ਬਣਾ ਕੇ ਪੜ੍ਹਾਈ ਕੀਤੀ, ਟਾਈਮ ਟੇਬਲ ਨੂੰ ਟਾਈਮ ਬੇਸਡ ਨਹੀਂ, ਬਲਕਿ ਟਾਰਗੈੱਟ ਬੇਸਡ ਤਿਆਰ ਕੀਤਾ। ਪੇਪਰਾਂ ਦੀ ਤਿਆਰੀ ਲਈ ਹਮੇਸ਼ਾ ਐੱਨ. ਸੀ. ਈ. ਆਰ. ਟੀ. ਬੁੱਕਸ ’ਤੇ ਫੋਕਸ ਕੀਤਾ, ਜਿਸ ਦਾ ਮੈਨੂੰ ਅੱਜ ਫਾਇਦਾ ਵੀ ਮਿਲਿਆ। ਸਾਈਕਾਲੋਜੀ ਦੇ ਖੇਤਰ ’ਚ ਮੇਰੀ ਬਹੁਤ ਦਿਲਚਸਪੀ ਰਹੀ ਹੈ, ਇਸੇ ਕਾਰਨ ਅੱਗੇ ਦੀ ਪੜ੍ਹਾਈ ਜਾਰੀ ਰੱਖਦੇ ਹੋਏ ਡੀ. ਏ. ਵੀ. ਯੂਨੀਵਰਸਿਟੀ ’ਚ ਬੀ. ਐੱਸ. ਸੀ. ਸਾਈਕਾਲੋਜੀ ਕਰ ਰਹੀ ਹਾਂ।-ਨੰਦਿਨੀ (ਕੈਂਬ੍ਰਿਜ ਇਨੋਵੇਟਿਵ ਸਕੂਲ, ਆਰਟਸ-99 ਫ਼ੀਸਦੀ)
ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਇਨ੍ਹਾਂ ਪਟਵਾਰੀਆਂ ਦੇ ਤਬਾਦਲੇ
‘ਸੀ. ਏ. ਬਣ ਕੇ ਦੇਸ਼ ਦੀ ਆਰਥਿਕਤਾ ’ਚ ਅਹਿਮ ਭੂਮਿਕਾ ਨਿਭਾਵਾਂਗੀ’
ਮੈਨੂੰ ਸਕੂਲ ਦੇ ਦਿਨਾਂ ਤੋਂ ਹੀ ਨੰਬਰਾਂ ਅਤੇ ਅਕਾਊਂਟਸ ’ਚ ਕਾਫੀ ਦਿਲਚਸਪੀ ਸੀ, ਮੈਂ ਕਾਮਰਸ ਸਟ੍ਰੀਮ ਇਸੇ ਲਈ ਚੁਣੀ ਅਤੇ ਹੁਣ 12ਵੀਂ ਤੋਂ ਬਾਅਦ ਇਹ ਵੀ ਤੈਅ ਕਰ ਲਿਆ ਹੈ ਕਿ ਮੈਨੂੰ ਪ੍ਰੋਫੈਸ਼ਨਲਜ਼ ਦੀ ਦੁਨੀਆ ’ਚ ਜਾਣਾ ਹੈ। ਭਵਿੱਖ ’ਚ ਸੀ. ਏ. ਬਣ ਕੇ ਦੇਸ਼ ਦੀ ਆਰਥਿਕਤਾ ’ਚ ਅਹਿਮ ਭੂਮਿਕਾ ਨਿਭਾਉਣੀ ਚਾਹੁੰਦੀ ਹਾਂ। ਸਫਲਤਾ ਦੀ ਪ੍ਰਾਪਤੀ ਲਈ ਨਿਸ਼ਚਿਤ ਸਮੇਂ ਤੱਕ ਪੜ੍ਹਾਈ ਕਰੋ, ਜੋ ਪੜ੍ਹਿਆ ਹੈ ਉਸ ਨੂੰ ਘਰ ਆ ਕੇ ਦੁਹਰਾਓ, ਚੰਗਾ ਖਾਓ, ਲੋੜੀਂਦੀ ਨੀਂਦ ਲਓ ਅਤੇ ਖ਼ੁਦ ’ਤੇ ਭਰੋਸਾ ਰੱਖੋ ਆਦਿ ਤੱਥਾਂ ਨੂੰ ਅਪਣਾਓ, ਸਫਲਤਾ ਜ਼ਰੂਰ ਮਿਲੇਗੀ।-ਮਹਿਕਪ੍ਰੀਤ ਕੌਰ (ਸਵਾਮੀ ਸੰਤ ਦਾਸ ਸਕੂਲ, 98.8 ਫ਼ੀਸਦੀ)
ਇਹ ਵੀ ਪੜ੍ਹੋ: ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ 'ਚ ਕਰਵਾ 'ਤਾ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
