ਸਾਈਕਲ ''ਤੇ ਸਵਾਰ ਹੋ ਕੁੜੀ ਨੇ ਇਸ ਅੰਦਾਜ਼ ''ਚ ਮਨਾਇਆ ਆਜ਼ਾਦੀ ਦਿਵਸ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ

Thursday, Aug 15, 2024 - 03:34 PM (IST)

ਸਾਈਕਲ ''ਤੇ ਸਵਾਰ ਹੋ ਕੁੜੀ ਨੇ ਇਸ ਅੰਦਾਜ਼ ''ਚ ਮਨਾਇਆ ਆਜ਼ਾਦੀ ਦਿਵਸ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ

ਨੈਸ਼ਨਲ ਡੈਸਕ : ਅੱਜ ਹਰ ਕੋਈ ਦੇਸ਼ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਲੋਕ ਆਪਣੇ ਵਾਹਨਾਂ 'ਤੇ ਤਿਰੰਗੇ ਝੰਡੇ ਲਗਾ ਕੇ, ਟੈਟੂ ਬਣਵਾ ਕੇ ਅਤੇ ਤਿਰੰਗੇ ਵਰਗੇ ਕੱਪੜੇ ਪਾ ਕੇ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ। ਸੋਸ਼ਲ ਮੀਡੀਆ 'ਤੇ ਵੀ 15 ਅਗਸਤ ਨੂੰ ਮਨਾਉਣ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਆਜ਼ਾਦੇ ਦਿਹਾਰੇ ਮੌਕੇ ਇੱਕ ਕੁੜੀ ਦਾ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਬਹੁਤ ਖ਼ੁਬਸੂਰਤ ਅੰਦਾਜ਼ 'ਚ ਆਜ਼ਾਦੀ ਦਿਵਸ ਮਨਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ ਕੋਲਕਾਤਾ ਡਾਕਟਰ ਰੇਪ-ਮਰਡਰ ਮਾਮਲੇ 'ਚ ਦੋ ਵੱਡੇ ਖੁਲਾਸੇ: ਬਲਾਤਕਾਰ ਨਹੀਂ ਗੈਂਗਰੇਪ, ਕੁੜੀ ਨੂੰ ਵੇਖ ਬੇਹੋਸ਼ ਹੋਏ ਪਿਤਾ

PunjabKesari

ਦੱਸ ਦੇਈਏ ਕਿ ਵੀਡੀਓ 'ਚ ਕੁੜੀ ਵਲੋਂ ਫ੍ਰੀਲਸ ਵਾਲੀ ਲੰਬੀ ਡਰੈੱਸ ਪਾਈ ਹੋਈ ਦਿਖਾਈ ਦੇ ਰਹੀ ਹੈ, ਜਿਸ ਨੂੰ ਤਿਰੰਗੇ ਦੇ ਤਿੰਨ ਰੰਗਾਂ 'ਚ ਸਜਾਇਆ ਗਿਆ ਹੈ। ਡਰੈੱਸ ਵਿੱਚ ਸੰਤਰੀ, ਚਿੱਟੇ ਅਤੇ ਹਰੇ ਰੰਗ ਦੇ ਫਰਿਲਸ ਲੱਗੇ ਹੋਏ ਹਨ। ਕੁੜੀ ਇਕ ਸਾਈਕਲ 'ਤੇ ਸਵਾਰ ਹੈ, ਜਿਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਸਾਈਕਲ ਦੇ ਹੇਠਾਂ ਤਿਰੰਗੇ ਦੀ ਝੰਡੀ ਵੀ ਬੰਨ੍ਹੀ ਹੋਈ ਹੈ। ਇਸ ਖ਼ੂਬਸੂਰਤ ਅੰਦਾਜ਼ 'ਚ ਕੁੜੀ ਸਾਈਕਲ ਚਲਾ ਰਹੀ ਹੈ ਅਤੇ ਨਾਲ ਡਾਂਸ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ - ਵਿਨੇਸ਼ ਫੋਗਾਟ 'ਤੇ ਹੋਈ ਪੈਸਿਆਂ ਦੀ ਬਰਸਾਤ, ਹੁਣ 11 ਲੱਖ ਰੁਪਏ ਨਕਦ ਤੇ 2 ਏਕੜ ਜ਼ਮੀਨ ਦੇਣ ਦਾ ਐਲਾਨ

ਵੀਡੀਓ ਦੇ ਬੈਕਗ੍ਰਾਊਂਡ 'ਚ ਗੀਤ ''ਯੇ ਦੁਨੀਆ ਏਕ ਦੁਲਹਨ, ਦੁਲਹਨ ਕੇ ਮਾਂ ਕੀ ਬਿੰਦੀਆ'' ਚੱਲ ਰਿਹਾ ਹੈ। ਇਸ ਗੀਤ 'ਤੇ ਕੁੜੀ ਸਾਈਕਲ 'ਤੇ ਸਵਾਰ ਹੋ ਕੇ ਗੀਤਕਾਰੀ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜੋ ਇਸ ਆਜ਼ਾਦੀ ਦਿਵਸ ਦੇ ਮੌਕੇ 'ਤੇ ਉਸ ਦੇ ਉਤਸ਼ਾਹ ਅਤੇ ਖੁਸ਼ੀ ਨੂੰ ਦਰਸਾ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਜਿਸ ਗੀਤ 'ਤੇ ਕੁੜੀ ਡਾਂਸ ਦੇ ਐਕਸ਼ਨ ਕਰ ਰਹੀ ਹੈ, ਉਹ ਸ਼ਾਹਰੁਖ ਖਾਨ ਅਤੇ ਮਹਿਮਾ ਚੌਧਰੀ ਦੀ ਫ਼ਿਲਮ 'ਪਰਦੇਸ' ਦਾ ਹੈ।

ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News