ਈਰਾਨ ਨੇ ਹੁਣ ਇਸ ਦੇਸ਼ 'ਤੇ ਵਰ੍ਹਾ 'ਤੇ ਬੰਬ! ਏਅਰਪੋਰਟ ਸਣੇ ਕਈ ਥਾਵਾਂ 'ਤੇ ਧਮਾਕੇ (ਵੀਡੀਓ)

Thursday, Mar 05, 2026 - 04:09 PM (IST)

ਈਰਾਨ ਨੇ ਹੁਣ ਇਸ ਦੇਸ਼ 'ਤੇ ਵਰ੍ਹਾ 'ਤੇ ਬੰਬ! ਏਅਰਪੋਰਟ ਸਣੇ ਕਈ ਥਾਵਾਂ 'ਤੇ ਧਮਾਕੇ (ਵੀਡੀਓ)

ਇੰਟਰਨੈਸ਼ਨਲ ਡੈਸਕ- ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਹੁਣ ਹੋਰ ਵੀ ਵਿਸਫੋਟਕ ਰੂਪ ਧਾਰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਈਰਾਨ ਨੇ ਹੁਣ ਪਾਕਿਸਤਾਨ ਦੇ ਇੱਕ ਕਰੀਬੀ 'ਦੋਸਤ 'ਤੇ ਡਰੋਨ ਹਮਲਿਆਂ ਦੀ ਬੁਛਾੜ ਕਰ ਦਿੱਤੀ ਹੈ। ਅਜ਼ਰਨਿਊਜ਼ ਅਨੁਸਾਰ ਅਜ਼ਰਬਾਈਜਾਨ ਨੇ ਈਰਾਨੀ ਖੇਤਰ ਤੋਂ ਕੀਤੇ ਗਏ ਡਰੋਨ ਹਮਲਿਆਂ ਦੀ ਨਿੰਦਾ ਕੀਤੀ ਹੈ। ਇਨ੍ਹਾਂ ਹਮਲਿਆਂ ਵਿੱਚ ਨਖਚਿਵਾਨ ਆਟੋਨੋਮਸ ਰਿਪਬਲਿਕ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਨਾਗਰਿਕ ਜ਼ਖਮੀ ਹੋਏ। ਅਜ਼ਰਬਾਈਜਾਨ ਪਾਕਿਸਤਾਨ ਦਾ ਦੋਸਤ ਹੈ ਪਰ ਅਕਸਰ ਭਾਰਤ ਵਿਰੁੱਧ ਬਿਆਨ ਜਾਰੀ ਕਰਦਾ ਹੈ। ਅਜ਼ਰਬਾਈਜਾਨ ਨੇ ਭਾਰਤ ਦੇ ਆਪਰੇਸ਼ਨ ਸਿੰਦੂਰ ਸਮੇਂ ਪਾਕਿਸਤਾਨ ਨੂੰ ਸਮਰਥਨ ਦਿੱਤਾ ਸੀ।

ਰਿਪੋਰਟਾਂ ਅਨੁਸਾਰ, ਇਹ ਘਟਨਾਵਾਂ 5 ਮਾਰਚ ਨੂੰ ਦੁਪਹਿਰ ਦੇ ਕਰੀਬ ਵਾਪਰੀਆਂ। ਅਜ਼ਰਬਾਈਜਾਨੀ ਅਧਿਕਾਰੀਆਂ ਨੇ ਦੱਸਿਆ ਕਿ ਈਰਾਨੀ ਖੇਤਰ ਤੋਂ ਨਖਚੀਵਾਨ ਵੱਲ ਦੋ ਡਰੋਨ ਛੱਡੇ ਗਏ ਸਨ। ਇੱਕ ਡਰੋਨ ਕਥਿਤ ਤੌਰ 'ਤੇ ਨਖਚੀਵਾਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਨਾਲ ਟਕਰਾ ਗਿਆ, ਜਿਸ ਨਾਲ ਸਹੂਲਤ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਅਤੇ ਅੱਗ ਲੱਗ ਗਈ। ਦੂਜਾ ਡਰੋਨ ਸ਼ਖਤਰਾਬਾਦ ਪਿੰਡ ਵਿੱਚ ਇੱਕ ਸਕੂਲ ਦੀ ਇਮਾਰਤ ਨੇੜੇ ਹਾਦਸਾਗ੍ਰਸਤ ਹੋ ਗਿਆ। ਅਜ਼ਰਬਾਈਜਾਨੀ ਅਧਿਕਾਰੀਆਂ ਨੇ ਦੱਸਿਆ ਕਿ ਦੋ ਨਾਗਰਿਕ ਜ਼ਖਮੀ ਹੋ ਗਏ ਅਤੇ ਹਵਾਈ ਅੱਡੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ, ਈਰਾਨ ਦੇ ਇਸ ਕਦਮ ਨੇ ਟਕਰਾਅ ਨੂੰ ਵਧਾ ਦਿੱਤਾ ਹੈ।

 

ਅਜ਼ਰਬਾਈਜਾਨ ਨੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਅਤੇ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਹਨ। ਅਜ਼ਰਬਾਈਜਾਨੀ ਪੱਖ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਖੇਤਰ ਵਿੱਚ ਤਣਾਅ ਹੋਰ ਵਧਣ ਦਾ ਖ਼ਤਰਾ ਹੈ। ਅਜ਼ਰਬਾਈਜਾਨ ਨੇ ਰਸਮੀ ਵਿਰੋਧ ਦਰਜ ਕਰਵਾਉਣ ਲਈ ਈਰਾਨੀ ਰਾਜਦੂਤ ਨੂੰ ਤਲਬ ਕੀਤਾ ਹੈ। ਬਾਕੂ ਨੇ ਤਹਿਰਾਨ ਨੂੰ ਘਟਨਾ ਦੇ ਹਾਲਾਤ ਨੂੰ ਤੁਰੰਤ ਸਪੱਸ਼ਟ ਕਰਨ ਅਤੇ ਜਵਾਬ ਦੇਣ ਲਈ ਕਿਹਾ ਹੈ। ਅਧਿਕਾਰੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਈਰਾਨੀ ਪੱਖ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ। 

 


ਈਰਾਨ ਵੱਲੋਂ ਇਹ ਹਮਲਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਉਹ ਖੁਦ ਅਮਰੀਕਾ ਅਤੇ ਇਜ਼ਰਾਈਲ ਦੇ ਭਾਰੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦੇ ਸਹਿਯੋਗੀ ਦੇਸ਼ 'ਤੇ ਕੀਤੇ ਗਏ ਇਨ੍ਹਾਂ ਡਰੋਨ ਹਮਲਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਈਰਾਨ ਹੁਣ ਆਪਣੇ ਵਿਰੋਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News