ਘਰ 'ਚ ਵੜ ਕੇ ਬਦਮਾਸ਼ਾਂ ਨੇ ਤਲਵਾਰ ਨਾਲ ਵੱਢੇ ਕੁੜੀ ਦੇ ਦੋਵੇਂ ਹੱਥ

Monday, Jan 21, 2019 - 11:02 AM (IST)

ਘਰ 'ਚ ਵੜ ਕੇ ਬਦਮਾਸ਼ਾਂ ਨੇ ਤਲਵਾਰ ਨਾਲ ਵੱਢੇ ਕੁੜੀ ਦੇ ਦੋਵੇਂ ਹੱਥ

ਉਮਰੀਆ— ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲੇ ਦੇ ਚੰਦੀਆ ਨਗਰ ਪੰਚਾਇਤ ਤੋਂ ਇਕ 13 ਸਾਲਾ ਕੁੜੀ ਦੇ ਉੱਪਰ ਤਲਵਾਰ ਨਾਲ ਹਮਲਾ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁਝ ਬਦਮਾਸ਼ਾਂ ਨੇ ਘਰ 'ਚ ਆ ਕੇ ਕੁੜੀ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਅਤੇ ਕੁੜੀ ਦੇ ਦੋਵੇਂ ਹੱਥ ਵੱਢ ਦਿੱਤੇ। ਉੱਥੇ ਹੀ ਵਿਚ-ਬਚਾਅ ਕਰਨ ਆਏ ਮਾਂ-ਬਾਪ 'ਤੇ ਵੀ ਦੋਸ਼ੀਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਕੁੜੀ ਅਤੇ ਉਸ ਦੇ ਮਾਤਾ-ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉੱਥੇ ਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵੀ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਤਿੰਨਾਂ ਜ਼ਖਮੀਆਂ ਨੂੰ ਕਟਨੀ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਹੈ, ਜਿੱਥੇ ਤਿੰਨਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਅਜੇ ਤਿੰਨਾਂ ਜ਼ਖਮੀਆਂ ਦੀ ਹਾਲਤ ਗੰਭੀਰ ਹੈ।

ਪੁਲਸ ਨੇ ਸਾਰੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁਟ ਗਈ ਹੈ। ਫਿਲਹਾਲ ਦੋਸ਼ੀ ਫਰਾਰ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੇ ਘਰ 'ਚ ਆ ਕੇ ਹਮਲਾ ਕਰਨ 'ਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਹਾਦਸੇ ਵਾਲੀ ਜਗ੍ਹਾ 'ਤੇ ਪੁਲਸ ਕਾਫੀ ਦੇਰ ਬਾਅਦ ਪੁੱਜੀ। ਜਿਸ ਕਾਰਨ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਜ਼ਖਮੀਆਂ ਦਾ ਨਾਂ ਸੁਰੇਸ਼ ਅਗਰਵਾਲ (50), ਸੋਨੀਆ ਅਗਰਵਾਲ (45) ਅਤੇ ਸੰਧਿਆ ਅਗਰਵਾਲ (13) ਵਾਸੀ ਚੰਦੀਆ ਹੈ। ਜ਼ਿਕਰਯੋਗ ਹੈ ਕਿ ਤਿੰਨਾਂ ਸਭ ਤੋਂ ਸਭ ਤੋਂ ਗੰਭੀਰ ਹਾਲਤ ਸੰਧਿਆ ਦੀ ਦੱਸੀ ਜਾ ਰਹੀ ਹੈ। ਦੋਸ਼ੀਆਂ ਨੇ ਸੰਧਿਆ ਦੇ ਦੋਵੇਂ ਹੱਥ ਕੱਟ ਦਿੱਤੇ ਹਨ।


author

DIsha

Content Editor

Related News