‘ਭੂਤ’ ਬਣ ਕੇ ਹੋਸਟਲ ਦੀਆਂ ਕੁੜੀਆਂ ਨੂੰ ਡਰਾਉਣਾ ਪਿਆ ਮਹਿੰਗਾ, ਕਾਲਜ ਨੇ ਹੁਣ ਲਿਆ ਇਹ ਸਖ਼ਤ ਐਕਸ਼ਨ
Wednesday, Jul 24, 2024 - 11:12 PM (IST)

ਇੰਦੌਰ, (ਭਾਸ਼ਾ)- ਇੰਦੌਰ ਵਿਚ ਪਿਛਲੇ ਵਿਦਿਅਕ ਸੈਸ਼ਨ ਦੌਰਾਨ ਦੇਵੀ ਅਹਿੱਲਿਆ ਯੂਨੀਵਰਸਿਟੀ (ਡੀ. ਏ. ਵੀ. ਵੀ.) ਦੇ ਹੋਸਟਲ ’ਚ ‘ਭੂਤ’ ਬਣ ਕੇ ਲੜਕੀਆਂ ਨੂੰ ਡਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਵਿਦਿਆਰਥਣ ਨੂੰ ਮੌਜੂਦਾ ਵਿਦਿਅਕ ਸੈਸ਼ਨ ’ਚ ਹੋਸਟਲ ’ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਡੀ. ਏ. ਵੀ. ਵੀ. ਦੀ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀ. ਏ. ਵੀ. ਵੀ. ਵਾਈਸ ਚਾਂਸਲਰ ਰੇਣੂ ਜੈਨ ਨੇ ਦੱਸਿਆ, ‘ਸਾਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਾਡੇ ਹੋਸਟਲ ’ਚ ਰਹਿਣ ਵਾਲੀ ਇਕ ਵਿਦਿਆਰਥਣ ਅਕਸਰ ਆਪਣੇ ਵਾਲ ਖਿਲਾਰ ਕੇ ਡਰਾਉਣੀ ਦਿੱਖ ਬਣਾ ਲੈਂਦੀ ਸੀ ਅਤੇ ਦੂਜੀਆਂ ਵਿਦਿਆਰਥਣਾਂ ’ਤੇ ਸਰ੍ਹੋਂ ਦੇ ਦਾਣੇ ਸੁੱਟਦੀ ਸੀ। ਇੰਝ ਲੱਗਦਾ ਸੀ ਕਿ ਜਿਵੇਂ ਉਸ ਨੂੰ ਕੋਈ ਭੂਤ ਚੁੰਬੜ ਗਿਆ ਹੋਵੇ।’
ਉਨ੍ਹਾਂ ਦੱਸਿਆ ਕਿ ਅੰਡਰ ਗ੍ਰੈਜੂਏਟ ਕੋਰਸ ਦੇ ਦੂਜੇ ਸਾਲ ਦੀ ਵਿਦਿਆਰਥਣ ਦੀਆਂ ਇਨ੍ਹਾਂ ਹਰਕਤਾਂ ਕਾਰਨ ਡੀ. ਏ. ਵੀ. ਵੀ. ਦੇ ਹੋਸਟਲ ਦੀਆਂ ਹੋਰ ਲੜਕੀਆਂ ਇੰਨੀਆਂ ਡਰ ਗਈਆਂ ਸਨ ਕਿ ਉਹ ਉਸ ਦੇ ਕਮਰੇ ’ਚ ਜਾਣ ਤੋਂ ਵੀ ਗੁਰੇਜ਼ ਕਰਨ ਲੱਗੀਆਂ।