12 ਸਾਲ ਦੀ ਉਮਰ ''ਚ ਹੋਇਆ ਸੀ ਸਮੂਹਕ ਜਬਰ ਜ਼ਿਨਾਹ, 27 ਸਾਲ ਬਾਅਦ ਦਰਜ ਹੋਇਆ ਮਾਮਲਾ

Saturday, Mar 06, 2021 - 04:36 PM (IST)

12 ਸਾਲ ਦੀ ਉਮਰ ''ਚ ਹੋਇਆ ਸੀ ਸਮੂਹਕ ਜਬਰ ਜ਼ਿਨਾਹ, 27 ਸਾਲ ਬਾਅਦ ਦਰਜ ਹੋਇਆ ਮਾਮਲਾ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ 12 ਸਾਲ ਦੀ ਉਮਰ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਘਟਨਾ ਦੇ 27 ਸਾਲ ਬਾਅਦ ਕੋਰਟ ਦੇ ਆਦੇਸ਼ 'ਤੇ ਦੋਸ਼ੀਆਂ ਵਿਰੁੱਧ ਪੁਲਸ 'ਚ ਰਿਪੋਰਟ ਦਰਜ ਕਰਵਾਈ ਹੈ। ਘਟਨਾ ਤੋਂ ਬਾਅਦ ਕੁੜੀ ਗਰਭਵਤੀ ਹੋ ਗਈ ਸੀ  ਅਤੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਵੱਡੇ ਹੋਣ 'ਤੇ ਬੱਚੇ ਨੇ ਆਪਣੇ ਪਿਤਾ ਦਾ ਨਾਮ ਜਾਣਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਰੀਬ 27 ਸਾਲ ਪਹਿਲਾਂ ਕੁੜੀ ਆਪਣੀ ਭੈਣ ਅਤੇ ਜੀਜੇ ਦੇ ਘਰ ਸ਼ਾਹਜਹਾਂਪੁਰ 'ਚ ਰਹਿੰਦੀ ਸੀ। ਇਸ ਦੌਰਾਨ ਉਸੇ ਮੁਹੱਲੇ 'ਚ ਰਹਿਣ ਵਾਲਾ ਨਾਕੀ ਹਸਨ ਇਕ ਦਿਨ ਉਸ ਦੇ ਘਰ ਆਇਆ ਅਤੇ ਉਸ ਨੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਅਧਿਕਾਰੀ ਨੇ ਪੀੜਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਹਸਨ ਤੋਂ ਬਾਅਦ ਉਸ ਦੇ ਛੋਟੇ ਭਰਾ ਗੁੱਡੂ ਨੇ ਵੀ ਕੁੜੀ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਕਈ ਵਾਰ ਉਸ ਨਾਲ ਜਬਰ ਜ਼ਿਨਾਹ ਕੀਤਾ। ਕੁਮਾਰ ਨੇ ਦੱਸਿਆ  ਕਿ ਉਸ ਸਮੇਂ ਪੀੜਤਾ ਦੀ ਉਮਰ 12 ਸਾਲ ਸੀ।

ਇਹ ਵੀ ਪੜ੍ਹੋ : ਸੱਤ ਫੇਰਿਆਂ ਮਗਰੋਂ ਡੋਲ਼ੀ ਦੀ ਜਗ੍ਹਾ ਉੱਠੀ ਲਾੜੀ ਦੀ ਅਰਥੀ, ਲਾੜਾ ਬੋਲਿਆ-ਅਜਿਹੀ ਕਿਸਮਤ ਕਿਸੇ ਦੀ ਨਾ ਹੋਵੇ

ਜਨਾਨੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ 13 ਸਲ ਦੀ ਉਮਰ 'ਚ ਉਹ ਗਰਭਵਤੀ ਹੋ ਗਈ ਸੀ ਅਤੇ 1994 'ਚ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ। ਇਸ ਬੱਚੇ ਨੇ ਸ਼ਾਹਾਬਾਦ ਖੇਤਰ ਦੇ ਊਧਮਪੁਰ ਪਿੰਡ ਦੇ ਇਕ ਵਿਅਕਤੀ ਨੂੰ ਦੇ ਦਿੱਤਾ ਗਿਆ। ਇਸ ਵਿਚ ਪੀੜਤਾ ਦੇ ਜੀਜੇ ਦਾ ਟਰਾਂਸਫਰ ਰਾਮਪੁਰ ਜ਼ਿਲ੍ਹੇ 'ਚ ਹੋ ਗਿਆ ਅਤੇ ਕੁੜੀ ਵੀ ਉਨ੍ਹਾਂ ਨਾਲ ਚੱਲੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜੀਜੇ ਨੇ ਪੀੜਤਾ ਦਾ ਵਿਆਹ ਗਾਜ਼ੀਪੁਰ ਜ਼ਿਲ੍ਹੇ ਦੇ ਇਕ ਵਿਅਕਤੀ ਨਾਲ ਕਰਵਾ ਦਿੱਤਾ ਪਰ 10 ਸਾਲ ਬਾਅਦ ਜਦੋਂ ਉਸ ਦੇ ਪਤੀ ਨੂੰ ਜਬਰ ਜ਼ਿਨਾਹ ਦੀ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਇਸ ਤੋਂ ਬਾਅਦ ਪੀੜਤਾ ਆਪਣੇ ਪਿੰਡ ਆ ਕੇ ਰਹਿਣ ਲੱਗੀ। ਕੁਮਾਰ ਨੇ ਦੱਸਿਆ ਕਿ ਹੁਣ ਤੱਕ ਪੀੜਤਾ ਦਾ ਬੇਟਾ ਵੱਡਾ ਹੋ ਗਿਆ ਹੈ ਅਤੇ ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਜਾਣਨਾ ਚਾਹਿਆ ਤਾਂ ਉਸ ਨੂੰ ਉਸ ਦੀ ਮਾਂ ਦਾ ਨਾਮ ਦੱਸ ਦਿੱਤਾ ਗਿਆ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਤੋਂ ਬਾਅਦ ਪੁੱਤ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਮਿਲੀ। ਪੀੜਤਾ ਦੀ ਸ਼ਿਕਾਇਤ 'ਤੇ ਸਦਰ ਬਾਜ਼ਾਰ ਪੁਲਸ ਥਾਣੇ 'ਚ 2 ਲੋਕਾਂ ਵਿਰੁੱਧ ਸਮੂਹਕ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੁਮਾਰ ਨੇ ਦੱਸਿਆ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾ ਦੇ ਪੁੱਤ ਦਾ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ। ਪੁਲਸ ਵਲੋਂ ਜਨਾਨੀ ਦੀ ਸ਼ਿਕਾਇਤ 'ਤੇ ਧਿਆਨ ਨਹੀਂ ਦੇਣ 'ਤੇ ਉਸ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਇਹ ਵੀ ਪੜ੍ਹੋ : ਹੈਰਾਨੀਜਨਕ: ਇਕ ਨਹੀਂ 4 ਮੁੰਡਿਆਂ ਨਾਲ ਫ਼ਰਾਰ ਹੋਈ ਕੁੜੀ, ਲੱਕੀ ਡਰਾਅ ਰਾਹੀਂ ਚੁਣਿਆ ਲਾੜਾ


author

DIsha

Content Editor

Related News