ਮੰਗੇਤਰ ਦੀ ਭੈਣ ਦੇ ਘਰ ਫਾਹੇ ਨਾਲ ਲਟਕੀ ਮਿਲੀ ਕੁੜੀ, 10 ਦਿਨਾਂ ਬਾਅਦ ਸੀ ਵਿਆਹ

Tuesday, Apr 05, 2022 - 05:23 PM (IST)

ਮੰਗੇਤਰ ਦੀ ਭੈਣ ਦੇ ਘਰ ਫਾਹੇ ਨਾਲ ਲਟਕੀ ਮਿਲੀ ਕੁੜੀ, 10 ਦਿਨਾਂ ਬਾਅਦ ਸੀ ਵਿਆਹ

ਫਿਰੋਜ਼ਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਨਗਰ 'ਚ ਉੱਤਰ ਥਾਣਾ ਖੇਤਰ ਦੇ ਭਗਵਾਨ ਨਗਰ 'ਚ ਮੰਗਲਵਾਰ ਨੂੰ 19 ਸਾਲਾ ਇਕ ਕੁੜੀ ਆਪਣੇ ਮੰਗੇਤਰ ਦੀ ਭੈਣ ਦੇ ਘਰ ਫਾਹੇ ਨਾਲ ਲਟਕੀ ਮਿਲੀ, ਜਿਸ ਦਾ 10 ਦਿਨਾਂ ਬਾਅਦ ਵਿਆਹ ਹੋਣਾ ਸੀ। ਪੁਲਸ ਲਾਸ਼ ਨੂੰ ਪੋਸਟਮਾਰਟਮ ਲਈ ਲੈ ਗਈ। ਇੰਚਾਰਜ ਇੰਸਪੈਕਟਰ ਕੋਤਵਾਲੀ ਉੱਤਰ ਸੰਜੀਵ ਦੁਬੇ ਨੇ ਦੱਸਿਆ ਕਿ ਫਤਿਹਪੁਰ ਦੀ 19 ਸਾਲਾ ਇਕ ਕੁੜੀ ਦਾ ਇਕ ਅਪ੍ਰੈਲ ਨੂੰ ਉੱਤਰ ਥਾਣਾ ਖੇਤਰ 'ਚ ਭਗਵਾਨ ਨਗਰ ਦੇ ਅਭਿਸ਼ੇਕ ਨਾਲ ਵਿਆਹ ਪੱਕਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਗਾਈ ਤੋਂ ਬਾਅਦ ਪਰਿਵਾਰ ਵਾਲੇ ਵਾਪਸ ਫਤਿਹਪੁਰ ਆ ਗਏ ਅਤੇ ਕੁੜੀ ਨੂੰ ਅਭਿਸ਼ੇਕ ਦੀ ਭੈਣ ਦੇ ਘਰ ਭਗਵਾਨ ਨਗਰ ਛੱਡ ਗਏ।

ਦੁਬੇ ਅਨੁਸਾਰ ਸੋਮਵਾਰ ਰਾਤ ਅਚਾਨਕ ਕੁੜੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਅਨੁਸਾਰ ਜਦੋਂ ਸਵੇਰੇ ਕਾਫ਼ੀ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਅੰਦਰ ਝਾਂਕ ਕੇ ਦੇਖਿਆ ਗਿਆ ਅਤੇ ਉਹ ਫਾਹੇ ਨਾਲ ਲਟਕੀ ਸੀ। ਉਨ੍ਹਾਂ ਦੱਸਿਆ ਕਿ ਫਤਿਹਪੁਰ ਤੋਂ ਪਹੁੰਚੇ ਪਰਿਵਾਰ ਵਾਲਿਆਂ ਨੇ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਕੋਈ ਸੁਸਾਈਡ ਨੋਟ ਨਹੀਂ ਛੱਡਿਆ ਹੈ, ਫਿਰ ਵੀ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News