6ਵੀਂ ''ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

Tuesday, Nov 17, 2020 - 01:33 PM (IST)

ਕੇਂਦਰਪਾੜਾ- ਓਡੀਸ਼ਾ ਦੇ ਕੇਂਦਰਪਾੜਾ 'ਚ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ 6ਵੀਂ ਜਮਾਤ 'ਚ ਪੜ੍ਹਨ ਵਾਲੀ ਬੱਚੀ ਆਪਣੇ ਅਧਿਕਾਰਾਂ ਲਈ ਪਿਤਾ ਵਿਰੁੱਧ ਖੜ੍ਹੀ ਹੋ ਗਈ ਹੈ। ਪਿਤਾ ਦੀ ਸ਼ਿਕਾਇਤ ਕਰਨ ਲਈ ਉਹ 10 ਕਿਲੋਮੀਟਰ ਪਹਾੜੀ ਰਸਤੇ ਦਾ ਸਫ਼ਰ ਕਰਦੇ ਹੋਏ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਪਹੁੰਚੀ। ਬੱਚੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਿਤਾ ਉਸ ਨੂੰ ਖਰਾਬ ਖਾਣਾ ਦਿੰਦੇ ਹਨ। ਉਸ ਨੇ ਕਿਹਾ ਕਿ ਸਰਕਾਰ ਤੋਂ ਮਿਲਣ ਵਾਲਾ ਰਾਸ਼ਨ ਅਤੇ ਪੈਸੇ ਉਹ ਰੱਖ ਲੈਂਦੇ ਹਨ। ਪਿਤਾ ਵਿਰੁੱਧ ਲਿਖਤੀ ਸ਼ਿਕਾਇਤ ਆਉਣ ਤੋਂ ਬਾਅਦ ਕੇਂਦਰਪਾੜਾ ਦੇ ਡੀ.ਐੱਮ. ਸਾਮਰਥ ਵਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ 'ਚ ਮਿਲਣ ਵਾਲੇ ਲਾਭ ਸਿੱਧੇ ਵਿਦਿਆਰਥਣਾਂ ਦੇ ਖਾਤੇ 'ਚ ਭੇਜੇ ਜਾਣ। ਇੰਨਾ ਹੀ ਨਹੀਂ ਡੀ.ਐੱਮ. ਨੇ ਕਿਹਾ ਕਿ ਜੋ ਵੀ ਚਾਵਲ ਅਤੇ ਰੁਪਏ ਹੁਣ ਤੱਕ ਬੱਚੀ ਦੇ ਪਿਤਾ ਨੂੰ ਦਿੱਤੇ ਗਏ ਹਨ, ਉਹ ਸਾਰੇ ਵਾਪਸ ਲੈ ਕੇ ਬੱਚੀ ਨੂੰ ਦਿੱਤੇ ਜਾਣ। 

ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ

ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ, ਉਦੋਂ ਤੋਂ ਸਰਕਾਰ ਵਲੋਂ ਬੱਚਿਆਂ ਨੂੰ ਮਿਡ ਡੇ ਮੀਲ ਮਿਲਣੀ ਬੰਦ ਹੋ ਗਈ ਹੈ। ਸਰਕਾਰ ਨੇ ਅਜਿਹੇ ਬੱਚਿਆਂ ਦੇ ਖਾਤਿਆਂ 'ਚ ਹਰ ਰੋਜ਼ 8 ਰੁਪਏ ਟਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ। ਬੱਚਿਆਂ ਦੇ ਖਾਤੇ ਨਾ ਹੋਣ 'ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਅਕਾਊਂਟ 'ਚ ਇਹ ਰਕਮ ਭੇਜੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰ ਬੱਚੇ ਨੂੰ ਰੋਜ਼ 150 ਗ੍ਰਾਮ ਚਾਵਲ ਦਿੱਤੇ ਜਾਂਦੇ ਹਨ। ਬੱਚੀ ਨੇ ਦੱਸਿਆ ਕਿ ਉਸ ਦਾ ਬੈਂਕ ਅਕਾਊਂਟ ਹੈ। ਉਸ ਦੇ ਪਿਤਾ ਉਸ ਨਾਲ ਨਹੀਂ ਰਹਿੰਦੇ ਹਨ। ਇਸ ਦੇ ਬਾਵਜੂਦ ਉਸ ਨੂੰ ਮਿਲਣ ਵਾਲੇ ਲਾਭ ਦੀ ਰਕਮ ਪਿਤਾ ਦੇ ਖਾਤੇ 'ਚ ਜਾਂਦੀ ਹੈ। ਸਰਕਾਰ ਨੂੰ ਮਿਲਣ ਵਾਲਾ ਚਾਵਲ ਵੀ ਸਕੂਲ ਤੋਂ ਉਸ ਦੇ ਪਤਿਾ ਹੀ ਲੈਂਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਦਾ 2 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਪਿਤਾ ਨੇ ਦੂਜਾ ਵਿਆਹ ਕਰ ਲਿਆ ਹੈ ਅਤੇ ਉਹ ਆਪਣਾ ਮਾਮੇ ਨਾਲ ਰਹਿੰਦੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ


DIsha

Content Editor

Related News