ਗਲਤ ਨੰਬਰ ਡਾਇਲ ਕਰ ਕੇ SHO ਨਾਲ ਕਰ ਬੈਠੇ ਲੜਕੀ ਦੀ ਡੀਲ, ਹੋਇਆ ਇਹ ਹਾਲ

Thursday, Nov 23, 2017 - 05:27 PM (IST)

ਨਵੀਂ ਦਿੱਲੀ— ਦੇਹ ਵਪਾਰ ਲਈ ਅਗਵਾ ਕੀਤੀ ਗਈ ਲੜਕੀ ਦੀ ਜ਼ਿੰਦਗੀ ਅੱਜ ਤਬਾਹ ਹੋਣ ਤੋਂ ਬਚ ਗਈ। ਜੀ.ਬੀ. ਰੋਡ ਦੇ ਕੋਠੇ 'ਤੇ ਲੜਕੀ ਦਾ ਸੌਦਾ ਹੋਣ ਵਾਲਾ ਸੀ ਕਿ ਇਕ ਗਲਤ ਨੰਬਰ ਨੇ ਉਸ ਨੂੰ ਹਨ੍ਹੇਰੇ 'ਚ ਧੱਸਣ ਤੋਂ ਬਚਾ ਲਿਆ। ਦਰਅਸਲ ਇਕ ਲੜਕੀ ਨੂੰ ਵੇਚਣ ਲਈ 2 ਨੌਜਵਾਨਾਂ ਨੇ ਦਲਾਲ ਸਮਝ ਕੇ ਐੱਸ.ਐੱਚ.ਓ. ਨੂੰ ਫੋਨ ਕਰ ਦਿੱਤਾ ਅਤੇ ਮੋਬਾਇਲ 'ਤੇ ਹੀ ਲੜਕੀ ਵੇਚਣ ਦੀ ਪੂਰੀ ਡੀਲ ਫਾਈਨਲ ਕਰ ਦਿੱਤੀ।
ਡੀ.ਸੀ.ਪੀ. ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਸ਼ੀ ਅਮਰ ਅਤੇ ਰਣਜੀਤ ਨੇ ਫੋਨ 'ਤੇ ਲੜਕੀ ਦਾ ਸੌਦਾ ਕੀਤਾ। ਅਮਰ ਨੇ ਪਹਿਲਾਂ ਇਕ 17 ਸਾਲ ਦੀ ਲੜਕੀ ਨੂੰ ਪਿਆਰ 'ਚ ਫਸਾ ਕੇ ਵਿਆਹ ਕੀਤਾ ਅਤੇ ਫਿਰ ਉਸ ਨੂੰ ਕੋਠੇ 'ਤੇ ਵੇਚਣ ਦੀ ਯੋਜਨਾ ਬਣਾਈ। ਕੋਠੇ ਦੇ ਅੰਦਰ ਇਕ ਬੋਰਡ 'ਤੇ ਲਿਖੇ ਨੰਬਰ 'ਤੇ ਨੌਜਵਾਨਾਂ ਨੇ ਲੜਕੀ ਨੂੰ ਵੇਚਣ ਦੀ ਡੀਲ ਕੀਤੀ। ਕਮਲਾ ਮਾਰਕੀਟ ਐੱਸ.ਐੱਚ.ਓ. ਸੁਨੀਲ ਢਾਕਾ ਨੇ ਖੁਦ ਕੋਠਾ ਮਾਲਕ ਬਣ ਕੇ ਉਨ੍ਹਾਂ ਨਾਲ ਡੀਲ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ 2 ਸਿਪਾਹੀਆਂ ਨੂੰ ਸਾਦੇ ਕੱਪੜਿਆਂ 'ਚ ਖਰੀਦਾਰ ਬਣਾ ਕੇ ਇਨ੍ਹਾਂ ਕੋਲ ਭੇਜ ਦਿੱਤਾ।
ਦੋਹਾਂ ਨੇ 20 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ ਅਤੇ ਬਾਕੀ ਲੜਕੀ ਨੂੰ ਲਿਆਉਣ 'ਤੇ ਦੇਣੇ ਤੈਅ ਕਰ ਲਏ। ਇਸ ਤੋਂ ਬਾਅਦ ਜਦੋਂ ਇਹ ਦੋਵੇਂ ਲੜਕੀ ਨੂੰ ਲੈ ਕੇ ਤੈਅ ਜਗ੍ਹਾ 'ਤੇ ਪੁੱਜੇ ਤਾਂ ਉੱਥੇ ਮੌਜੂਦ ਪੁਲਸ ਟੀਮ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪੁਲਸ ਡਿਪਾਰਟਮੈਂਟ ਨੇ ਕਮਲਾ ਮਾਰਕੀਟ ਐੱਸ.ਐੱਚ.ਓ. ਦਾ ਸਰਕਾਰੀ ਮੋਬਾਇਲ ਨੰਬਰ ਕੋਠਿਆਂ ਦੇ ਅੰਦਰ ਬੋਰਡ 'ਤੇ ਲਿਖਵਾਇਆ ਹੋਇਆ ਹੈ। ਇਹ ਇਸ ਲਈ ਕਿ ਕਿਸੇ ਨਾਲ ਕੋਈ ਜ਼ਬਰਦਸਤੀ ਹੋਣ 'ਤੇ ਐੱਸ.ਐੱਚ.ਓ. ਨਾਲ ਸੰਪਰਕ ਕੀਤਾ ਜਾ ਸਕੇ। ਅੱਜ ਇਸੇ ਨੰਬਰ ਕਾਰਨ ਉਹ ਬਦਮਾਸ਼ ਆਪਣੀ ਯੋਜਨਾ 'ਚ ਕਾਮਯਾਬ ਨਹੀਂ ਹੋ ਸਕੇ।


Related News