ਅਦਰਕ ਦੀ ਚਾਹ ਪੀਣ ਤੋਂ ਪਹਿਲਾਂ ਜਾਣ ਲਵੋ ਉਸ ਦੇ ਸਾਈਡ ਇਫੈਕਟਸ

11/24/2015 4:07:56 PM

ਨਵੀਂ ਦਿੱਲੀ- ਸਰਦੀਆਂ ''ਚ ਠੰਡ ਤੋਂ ਬਚਣ ਲਈ ਬਹੁਤ ਸਾਰੇ ਲੋਕ ਸਪੈਸ਼ਲ ਅਦਰਕ ਦੀ ਚਾਹ ਬਣਾ ਕੇ ਪੀਂਦੇ ਹਨ। ਪੂਰੇ ਏਸ਼ੀਆ ''ਚ ਇਸ ਨੂੰ ਪਸੰਦ ਕੀਤਾ ਜਾਂਦਾ ਹੈ। ਪ੍ਰਾਚੀਨ ਆਯੂਰਵੇਦ ਅਤੇ ਚੀਨੀ ਦਵਾਈਆਂ ''ਚ ਇਸ ਨੂੰ ਦਵਾਈ ਦੇ ਰੂਪ ''ਚ ਇਸਤੇਮਾਲ ਕੀਤਾ ਜਾਂਦਾ ਹੈ। ਅਦਰਕ ਦੀ ਚਾਹ ਮਸਾਲੇਦਾਰ ਪੀਣ ਵਾਲੀ ਚੀਜ਼ ਹੈ। ਅਦਰਕ ਦੀ ਚਾਹ ਦੇ ਵੈਸੇ ਬਹੁਤ ਸਾਰੇ ਫਾਇਦੇ ਹਨ ਪਰ ਜਿਵੇਂ ਕਿ ਇਕ ਮਸ਼ਹੂਰ ਕਹਾਵਤ ਹੈ,''''ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਬੁਰੀ ਹੁੰਦੀ ਹੈ। ਉਸੇ ਤਰ੍ਹਾਂ ਇਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਸਾਈਡ ਇਫੈਕਟ ਵੀ ਹੋ ਸਕਦੇ ਹਨ। ਜ਼ਿਆਦਾ ਮਾਤਰਾ ''ਚ ਅਦਰਕ ਦੀ ਚਾਹ ਪੀਣ ਨਾਲ ਕੁਝ ਲੋਕਾਂ ਨੂੰ ਪੇਟ ਖਰਾਬ ਹੋਣ, ਸਰੀਰ ''ਚ ਜਲਣ, ਮੂੰਹ ''ਚ ਜਲਣ ਆਦਿ ਦੀ ਪਰੇਸ਼ਾਨੀ ਹੋ ਸਕਦੀ ਹੈ।
ਅਦਰਕ ਦੀ ਚਾਹ ਦੇ ਸਾਈਡ ਇਫੈਕਟਸ
1- ਜਲਣ
ਅਦਰਕ ਦੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਕ੍ਰਿਆ ਖਰਾਬ ਹੋ ਸਕਦੀ ਹੈ। ਇਸ ਦੇ ਨਤੀਜੇ ਵਜੋਂ ਮੂੰਹ ''ਚ ਜਲਣ, ਡਾਇਰੀਆ ਅਤੇ ਮਨ ਕੱਚਾ ਹੋਣ ਦੀ ਸ਼ਿਕਾਇਤ ਹੁੰਦੀ ਹੈ। ਦਰਅਸਲ ਇਸ ਨਾਲ ਐਸਿਡ ਦਾ ਨਿਰਮਾਣ ਹੁੰਦਾ ਹੈ, ਜਿਸ ਨਾਲ ਐਸਿਡੀਟੀ ਹੁੰਦੀ ਹੈ। ਸ਼ੂਗਰ ਦੇ ਸ਼ਿਕਾਰ ਲੋਕਾਂ ਨੂੰ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ।
2- ਖੂਨ ਪਤਲਾ
ਖੂਨ ਪਤਲਾ ਕਰਨ ਵਾਲੀ ਕਿਸੇ ਵੀ ਦਵਾਈ ਦੇ ਨਾਲ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ''ਚ ਆਈਬਰੂਫਿਨ ਅਤੇ ਐਸਪ੍ਰਿਨ ਵਰਗੀਆਂ ਦਵਾਈਆਂ ਸ਼ਾਮਲ ਹਨ। ਅਦਰਕ ਦੀ ਜੜ੍ਹ ਬਲੱਡ ਪਲੇਟਲੇਟਸ ਨਾਲ ਕ੍ਰਿਆ ਕਰਦੀ ਹੈ, ਜਿਸ ਦੇ ਨਤੀਜੇ ਵੱਜੋਂ ਹੀਮੋਗਲੋਬਿਨ ਜੰਮਣ ਲੱਗਦਾ ਹੈ। ਅਦਰਕ ਦੇ ਸੇਵਨ ਨਾਲ ਲੋਕਾਂ ''ਚ ਹੀਮੋਫਿਲੀਆ ਵਰਗੇ ਖੂਨ ਵਿਕਾਰ ਹੋ ਸਕਦੇ ਹਨ ਤਾਂ ਅਦਰਕ ਦੀ ਚਾਹ ਪੀਣ ਨਾਲ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਗੱਲ ਕਰੋ।
3- ਨੀਂਦ ਦੀ ਸਮੱਸਿਆ
ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਬੇਚੈਨੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਸੌਂਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਬਚਣਾ ਚਾਹੀਦਾ, ਕਿਉਂਕਿ ਇਸ ਨਾਲ ਸਰੀਰ ''ਚ ਜਲਣ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਨੀਂਦ ਖਰਾਬ ਹੋ ਜਾਂਦੀ ਹੈ।
4- ਬੇਹੋਸ਼ੀ
ਸਰਜਰੀ ਤੋਂ ਪਹਿਲਾਂ ਅਦਰਕ ਦੀ ਚਾਹ ਪੀਣੀ ਚੰਗੀ ਨਹੀਂ ਹੁੰਦੀ, ਕਿਉਂਕਿ ਅਦਰਕ ਬੇਹੋਸ਼ੀ ਲਈ ਦਿੱਤੀ ਜਾਣ ਵਾਲੀ ਦਵਾਈ ਨਾਲ ਪ੍ਰਤੀਕਿਰਿਆ ਕਰਦਾ ਹੈ। ਕਈ ਡਾਕਟਰ ਸਰਜਰੀ ਤੋਂ ਘੱਟ ਤੋਂ ਘੱਟ ਇਕ ਹਫਤੇ ਪਹਿਲਾਂ ਅਦਰਕ ਵਾਲੀ ਚਾਹ ਦਾ ਸੇਵਨ ਬੰਦ ਕਰਨ ਦੀ ਸਲਾਹ ਦਿੰਦੇ ਹਨ।
5- ਗਾਲਸਟੋਨ
ਪਿੱਤ ਦੀ ਪੱਥਰੀ ਦੇ ਮਰੀਜ਼ ਡਾਕਟਰ ਦੀ ਸਲਾਹ ਨਾਲ ਹੀ ਅਦਰਕ ਦਾ ਸੇਵਨ ਕਰਦੇ ਸਨ ਕਿਉਂਕਿ ਇਸ ਨਾਲ ਸਾਈਡ ਇਫੈਕਟ ਹੋਣ ਦੇ ਖਤਰੇ ਵਧ ਜਾਂਦੇ ਹਨ। ਪਿੱਤ ਦੀ ਪੱਥਰੀ ਦੇ ਮਰੀਜ਼ਾਂ ''ਚ ਪਿੱਤ ਦਾ ਨਿਰਮਾਣ ਕਾਫੀ ਦਰਦਨਾਕ ਹੋ ਸਕਦਾ ਹੈ। ਅਦਰਕ ਪਿੱਤ ਦੇ ਨਿਰਮਾਣ ''ਚ ਮਦਦ ਕਰਦਾ ਹੈ, ਜਿਸ ਨਾਲ ਹਾਲਤ ਅਤੇ ਖਰਾਬ ਹੋ ਸਕਦੀ ਹੈ। 
6- ਪੇਟ ਖਰਾਬ
ਮਚ ਕੱਚਾ ਹੋਣ ਦੇ ਇਲਾਜ ''ਚ ਇਸਤੇਮਾਲ ਹੋਣ ਤੋਂ ਬਾਅਦ ਵੀ, ਖਾਲੀ ਪੇਟ ਅਦਰਕ ਦੀ ਚਾਹ ਦਾ ਸੇਵਨ ਖਰਾਬ ਕਰ ਸਕਦਾ ਹੈ। ਅਦਰਕ ਦੀ ਚਾਹ ਦੀ ਉੱਚਿਤ ਮਾਤਰਾ ਹਰ ਵਿਅਕਤੀ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ ਤਾਂ ਅਜਿਹੇ ''ਚ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਸਮੱਸਿਆ ਨਾਲ ਬਚਣ ਲਈ ਅਦਰਕ ਦੀ ਚਾਹ ਦੀ ਕਿੰਨੀ ਮਾਤਰਾ ਉਪਯੋਗੀ ਸਾਬਤ ਹੋਵੇਗੀ।
7- ਪ੍ਰੈਗਨੈਂਸੀ
ਗਰਭਵਤੀ ਔਰਤਾਂ ਨੂੰ ਅਦਰਕ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਗਰਭ ''ਚ ਪਲ ਰਹੇ ਬੱਚੇ ਨੂੰ ਬੁਰਾ ਅਸਲ ਪੁੱਜਦਾ ਹੈ। ਉੱਥੇ ਹੀ ਕਈ ਜਾਣਕਾਰ ਇਹ ਵੀ ਮੰਨਦੇ ਹਨ ਕਿ ਮਾਰਨਿੰਗ ਸਿਕਨੇਸ ਲਈ ਅਦਰਕ ਦੀ ਚਾਹ ਬਹੁਤ ਮਦਦਗਾਰ ਹੁੰਦੀ ਹੈ। ਪਰੰਪਰਾਗਤ ਚੀਨੀ ਵੈਧ ਗਰਭਅਵਸਥਾ ਦੌਰਾਨ ਅਦਰਕ ਦੇ ਸੇਵਨ ਨੂੰ ਮਾਂ ਅਤੇ ਬੱਚੇ ਦੋਹਾਂ ਲਈ ਖਤਰਨਾਕ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਗਰਭਪਾਤ ਵੀ ਹੋ ਸਕਦਾ ਹੈ। ਬਿਹਤਰ ਇਹੀ ਹੈ ਕਿ ਗਰਭਅਵਸਥਾ ਦੌਰਾਨ ਚਾਹ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲਵੋ।


Disha

News Editor

Related News