ਗਾਜ਼ੀਪੁਰ ਸਰਹੱਦ ਪਹੁੰਚੇ ਸੰਜੇ ਰਾਊਤ ਨੇ ਕਿਹਾ- ਮਹਾਰਾਸ਼ਟਰ ਸਰਕਾਰ ਕਿਸਾਨਾਂ ਨਾਲ
Tuesday, Feb 02, 2021 - 01:22 PM (IST)
ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 69ਵੇਂ ਦਿਨ ਵੀ ਜਾਰੀ ਹੈ। ਕਿਸਾਨ ਅੰਦੋਲਨ ਦੇ ਸਮਰਥਨ 'ਚ ਸ਼ਿਵ ਸੈਨਾ ਵੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸ਼ਿਵ ਸੈਨਾ ਸੰਸਦ ਮੈਂਬਰਾਂ ਦਾ ਵਫ਼ਦ ਮੰਗਲਵਾਰ ਨੂੰ ਗਾਜ਼ੀਪੁਰ ਬਾਰਡਰ 'ਤੇ ਪਹੁੰਚਿਆ ਹੈ। ਇੱਥੇ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੀ ਹੈ। ਉੱਥੇ ਹੀ ਊਧਵ ਠਾਕਰੇ ਪਹਿਲਾਂ ਹੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕਰ ਚੁੱਕੇ ਹਨ। ਸ਼ਿਵ ਸੈਨਾ ਦੇ 6 ਸੰਸਦ ਮੈਂਬਰ ਕਿਸਾਨਾਂ ਨਾਲ ਮੁਲਾਕਾਤ ਕਰਨ ਗਾਜ਼ੀਪੁਰ ਬਾਰਡਰ ਆਏ ਹਨ। ਇਨ੍ਹਾਂ 'ਚ ਸੰਜੇ ਰਾਊਤ, ਅਨਿਲ ਦੇਸਾਈ, ਅਰਵਿੰਦ ਸਾਵੰਤ, ਵਿਨਾਇਕ ਰਾਊਤ ਸ਼ਾਮਲ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ ’ਚ ਉਤਰੀ ਸ਼ਿਵ ਸੈਨਾ, ਸੰਜੇ ਰਾਊਤ ਬੋਲੇ- ਮੈਂ ਅੱਜ ਜਵਾਂਗਾ ਗਾਜ਼ੀਪੁਰ ਸਰਹੱਦ
ਸ਼ਿਵ ਸੈਨਾ ਦੇ ਨੇਤਾਵਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਟਿਕੈਤ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੰਜੇ ਰਾਊਤ ਨੇ ਕਹਿਾ ਕਿ ਸਾਰੇ ਸਾਰੇ ਸੰਸਦ ਮੈਂਬਰ ਇੱਥੇ ਆਂ ਹਨ। ਰਾਕੇਸ਼ ਟਿਕੈਤ ਨਾਲ ਗੱਲ ਹੋ ਗਈ ਹੈ ਅਤੇ ਉਨ੍ਹਾਂ ਨੂੰ ਜੋ ਸੰਦੇਸ਼ ਦੇਣਾ ਸੀ, ਅਸੀਂ ਦੇ ਦਿੱਤਾ ਹੈ। ਅਸੀਂ ਪੂਰੀ ਤਾਕਤ ਨਾਲ ਉਨ੍ਹਾਂ ਨਾਲ ਰਹਾਂਗੇ। ਸਰਕਾਰ ਨੂੰ ਠੀਕ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ, ਗੱਲ 'ਚ ਰਾਜਨੀਤੀ ਨਹੀਂ ਆਉਣੀ ਚਾਹੀਦੀ। ਹੰਕਾਰ ਨਾਲ ਦੇਸ਼ ਨਹੀਂ ਚੱਲੇਗਾ।
ਇਸ ਤੋਂ ਪਹਿਲਾਂ ਰਾਊਤ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਕਿਸਾਨ ਅੰਦੋਲਨ ਜ਼ਿੰਦਾਬਾਦ। ਮੈਂ ਅੱਜ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮਿਲਣ ਲਈ ਦੁਪਹਿਰ 1 ਵਜੇ ਗਾਜ਼ੀਪੁਰ ਜਾਵਾਂਗਾ। ਜੈ ਜਵਾਨ, ਜੈ ਕਿਸਾਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਸੰਕਟ ਦੇ ਸਮੇਂ ਕਿਸਾਨਾਂ ਨਾਲ ਖੜ੍ਹੇ ਸਨ। ਕਿਸਾਨਾਂ ਨੂੰ ਹੋਣ ਵਾਲੀ ਪਰੇਸ਼ਾਨੀ ਅਤੇ ਉਨਾਂ ਦੇ ਹੰਝੂਆਂ ਨੂੰ ਵੇਖ ਕੇ ਦੁੱਖ ਹੁੰਦਾ ਹੈ। ਊਧਵ ਠਾਕਰੇ ਵਲੋਂ ਮਿਲੇ ਆਦੇਸ਼ ਮਗਰੋਂ ਅੱਜ ਗਾਜ਼ੀਪੁਰ ਸਰਹੱਦ ’ਤੇ ਮੌਜੂਦ ਕਿਸਾਨਾਂ ਨਾਲ ਮੁਲਾਕਾਤ ਕਰਾਂਗਾ।
ਨੋਟ : ਸ਼ਿਵ ਸੈਨਾ ਦੇ ਕਿਸਾਨ ਅੰਦੋਲਨ ਨੂੰ ਸਮਰਥਨ ਬਾਰੇ ਕੀ ਹੈ ਤੁਹਾਡੀ ਰਾਏ