ਬੱਚੇ ਦੇ ਪੈਦਾ ਹੁੰਦਿਆਂ ਹੀ ਹਸਪਤਾਲ ਦਾ ਸਟਾਫ ਹੋਇਆ ਬੇਹੋਸ਼!

09/20/2018 9:08:52 AM

ਗਾਜ਼ੀਅਾਬਾਦ– ਉੱਤਰ ਪ੍ਰਦੇਸ਼ ਦੇ ਗਾਜ਼ੀਅਾਬਾਦ ਜ਼ਿਲੇ ਦੇ ਇਕ ਜਨਾਨਾ ਹਸਪਤਾਲ ’ਚ ਇਕ ਬੜਾ ਅਨੋਖਾ ਮਾਮਲਾ ਸਾਹਮਣੇ ਅਾਇਅਾ ਹੈ। ਦਰਅਸਲ, ਇਥੇ ਇਕ ਅੌਰਤ ਦੇ ਜਣੇਪੇ ਵੇਲੇ ਕੁਝ ਅਜਿਹਾ ਹੋਇਅਾ ਕਿ ਇਕ ਦੇ ਮਗਰੋਂ ਇਕ 2 ਨਰਸਾਂ ਸਣੇ ਇਕ ਚੌਥੇ ਦਰਜ਼ੇ ਦਾ ਮੁਲਾਜ਼ਮ ਉਥੇ ਬੇਹੋਸ਼ ਹੋ ਕੇ ਡਿੱਗ ਪਏ।
ਦਰਅਸਲ ਪਿਛਲੇ ਬੁੱਧਵਾਰ ਨੂੰ ਇਥੇ ਇਕ ਅੌਰਤ ਨੂੰ ਜਣੇਪਾ ਪੀੜਾਂ ਕਾਰਨ ਦਾਖਲ ਕਰਵਾਇਅਾ ਗਿਅਾ ਸੀ। ਇਹ ਅੌਰਤ ਐੱਚ. ਅਾਈ. ਵੀ. ਪ੍ਰਭਾਵਿਤ ਸੀ ਪਰ ਹਸਪਤਾਲ ’ਚ ਦਾਖਲ ਕਰਾਉਂਦੇ ਸਮੇਂ ਅੌਰਤ ਦੇ ਪਰਿਵਾਰ ਵਾਲਿਅਾਂ ਨੇ ਇਹ ਗੱਲ ਉਥੋਂ ਦੇ ਸਟਾਫ ਨੂੰ ਨਹੀਂ ਦੱਸੀ ਜਿਸਦਾ ਨਤੀਜਾ ਇਹ ਹੋਇਅਾ ਕਿ ਜਣੇਪੇ ਵੇਲੇ ਜਿਓਂ ਹੀ ਉਥੇ ਮੌਜੂਦ ਨਰਸਾਂ ਅਤੇ ਸਟਾਫ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਪੋਰਕਤ ਤਿੰਨ ਜਣੇ ਉਥੇ ਬੇਹੋਸ਼ ਹੋ ਕੇ ਡਿੱਗ ਪਏ।
ਇਸ ਅੌਰਤ ਨੇ ਇਥੇ ਸ਼ੁੱਕਰਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਮਗਰੋਂ ਹੀ ਅੌਰਤ ਦੇ ਪਰਿਵਾਰਕ ਮੈਂਬਰਾਂ ਨੇ ਸਟਾਫ ਨੂੰ ਮੈਡੀਕਲ ਫਾਈਲ ਸੌਂਪੀ, ਜਿਸ ਵਿਚ ਸਟਾਫ ਨੇ ਉਸ ਦੀ ਮੈਡੀਕਲ ਰਿਪੋਰਟ ਦੇਖੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੌਰਤ ਤਾਂ ਐੱਚ. ਅਾਈ. ਵੀ. ਪ੍ਰਭਾਵਿਤ ਸੀ।


Related News