ਮਹਾਰਾਸ਼ਟਰ ’ਚ ਜੀ. ਬੀ. ਐੱਸ. ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਹੋਈ

Saturday, Feb 01, 2025 - 10:20 PM (IST)

ਮਹਾਰਾਸ਼ਟਰ ’ਚ ਜੀ. ਬੀ. ਐੱਸ. ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਹੋਈ

ਪੁਣੇ, (ਭਾਸ਼ਾ)- ਮਹਾਰਾਸ਼ਟਰ ਵਿਚ ਗੁਇਲੇਨ-ਬੈਰੇ ਸਿੰਡਰੋਮ (ਜੀ. ਬੀ. ਐੱਸ.) ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ 5 ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿਚ ਇਕ ਦੁਰਲੱਭ ਨਿਊਰੋਲੌਜੀਕਲ ਵਿਕਾਰ ਜੀ. ਬੀ. ਐੱਸ. ਦੇ ਹੁਣ ਤੱਕ 149 ਸ਼ੱਕੀ ਮਾਮਲੇ ਸਾਹਮਣੇ ਆਏ ਹਨ।

ਪੁਣੇ ਦੇ ਵਾਰਜੇ ਇਲਾਕੇ ਦੇ ਇਕ 60 ਸਾਲਾ ਵਿਅਕਤੀ ਦੀ ਸ਼ਨੀਵਾਰ ਨੂੰ ਸਾਹ ਦੀ ਸਮੱਸਿਆ ਕਾਰਨ ਮੌਤ ਹੋ ਗਈ। ਉਸ ਵਿਚ ਜੀ. ਬੀ. ਐੱਸ. ਦੀ ਪੁਸ਼ਟੀ ਹੋਈ ਸੀ। ਇਸ ਤੋਂ ਪਹਿਲਾਂ, ਸੂਬੇ ਵਿਚ ਜੀ. ਬੀ. ਐੱਸ. ਨਾਲ 4 ਲੋਕਾਂ ਦੀ ਮੌਤ ਹੋ ਗਈ ਸੀ।


author

Rakesh

Content Editor

Related News