ਕਿਸ਼ਤਵਾੜ ’ਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੀ ਹੋਈ ਪਛਾਣ, ਛੇਤੀ ਹੋਵੇਗੀ ਕਾਰਵਾਈ: IG

Tuesday, Feb 24, 2026 - 04:23 AM (IST)

ਕਿਸ਼ਤਵਾੜ ’ਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੀ ਹੋਈ ਪਛਾਣ, ਛੇਤੀ ਹੋਵੇਗੀ ਕਾਰਵਾਈ: IG

ਕਿਸ਼ਤਵਾੜ (ਅਜੇ)- ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਸਾਥ ਦੇਣ ਵਾਲੇ ਸਥਾਨਕ ਲੋਕਾਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਖ਼ੁਲਾਸਾ ਕਰਦਿਆਂ ਆਈ. ਜੀ. ਜੰਮੂ ਭੀਮ ਸੇਨ ਨੇ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ, ਸਹਿਯੋਗ ਅਤੇ ਸੁਰੱਖਿਆ ਦੇਣ ਵਾਲੇ ਸਥਾਨਕ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਛੇਤੀ ਹੀ ਉਨ੍ਹਾਂ ਵਿਰੁੱਧ ਕਾਰਵਾਈ ਵੀ ਦੇਖਣ ਨੂੰ ਮਿਲੇਗੀ।

ਜ਼ਿਕਰਯੋਗ ਹੈ ਕਿ ਕਿਸ਼ਤਵਾੜ ਜ਼ਿਲੇ ’ਚ 326 ਦਿਨਾਂ ’ਚ ਮਾਰੇ ਗਏ ਸਾਰੇ 7 ਅੱਤਵਾਦੀ ਵਿਦੇਸ਼ੀ ਸਨ ਅਤੇ ਉਨ੍ਹਾਂ ਦੇ ਸੁਰੱਖਿਅਤ ਘੁੰਮਣ, ਲੁਕਣ, ਖਾਣ-ਪੀਣ ਆਦਿ ਦੇ ਪ੍ਰਬੰਧਾਂ ’ਚ ਸਥਾਨਕ ਲੋਕਾਂ ਦਾ ਹੱਥ ਰਿਹਾ ਹੈ, ਜਿਸ ਕਾਰਨ ਇਹ ਵਿਦੇਸ਼ੀ ਅੱਤਵਾਦੀ ਲੰਬੇ ਸਮੇਂ ਤੱਕ ਸੁਰੱਖਿਅਤ ਰਹਿਣ ’ਚ ਸਫਲ ਰਹੇ।

ਕਿਸ਼ਤਵਾੜ ’ਚ ਪੱਤਰਕਾਰ ਸੰਮੇਲਨ ਦੌਰਾਨ ਆਈ. ਜੀ. ਜੰਮੂ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦੇ 7 ਅੱਤਵਾਦੀਆਂ ਦਾ ਇਹ ਗਰੁੱਪ ਅਪ੍ਰੈਲ 2024 ’ਚ ਆਇਆ ਸੀ, ਜਿਸ ਨੂੰ ‘ਇਜ਼ਰਾਈਲ ਗਰੁੱਪ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਦੋਂ ਤੋਂ ਉਨ੍ਹਾਂ ਦਾ ਸੁਰੱਖਿਆ ਫੋਰਸਾਂ ਨਾਲ 17 ਵਾਰ ਸਾਹਮਣਾ ਹੋਇਆ ਅਤੇ ਆਖ਼ਰਕਾਰ ਕੱਲ੍ਹ (ਐਤਵਾਰ) ਨੂੰ ਉਨ੍ਹਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ।


author

Inder Prajapati

Content Editor

Related News