ਗੌਰਵ ਚੰਦੇਲ ਹੱਤਿਆਕਾਂਡ ਮਾਮਲਾ : ਕਤਲ ਕਰ ਕੇ ਲੁੱਟੀ ਗਈ ਕਾਰ ਬਰਾਮਦ

01/15/2020 4:52:25 PM

ਨੋਇਡਾ— ਨੋਇਡਾ ਦੇ ਸਨਸਨੀਖੇਜ਼ ਗੌਰਵ ਚੰਦੇਲ ਹੱਤਿਆਕਾਂਡ ਵਿਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਬੁੱਧਵਾਰ ਭਾਵ ਅੱਜ ਚੰਦੇਲ ਦੀ ਕਾਰ ਨੂੰ ਗਾਜ਼ੀਆਬਾਦ ਦੇ ਮਸੂਰੀ ਥਾਣਾ ਖੇਤਰ ਤੋਂ ਬਰਾਮਦ ਕੀਤਾ ਹੈ। ਨੋਇਡਾ ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਫੋਰੈਂਸਿਕ ਟੀਮ ਤੋਂ ਜਾਂਚ ਕਰਵਾ ਰਹੀ ਹੈ। ਦੱਸਣਯੋਗ ਹੈ ਕਿ 6 ਜਨਵਰੀ 2020 ਨੂੰ ਗੁਰੂਗ੍ਰਾਮ ਦੀ ਇਕ ਕੰਪਨੀ ਵਿਚ ਮੈਨੇਜਰ ਗੌਰਵ ਚੰਦੇਲ ਦੀ ਹੱਤਿਆ ਕਰ ਦਿੱਤੀ ਗਈ। ਕਾਤਲਾਂ ਨੇ ਗੱਡੀ ਦੀ ਪਛਾਣ ਲੁਕਾਉਣ ਲਈ ਨੰਬਰ ਪਲੇਟਾਂ ਤੋੜ ਦਿੱਤੀ। ਨੋਇਡਾ ਪੁਲਸ ਘਟਨਾ ਦੇ ਦਿਨ ਤੋਂ ਹੀ ਕਾਰ ਦੀ ਤਲਾਸ਼ ਕਰ ਰਹੀ ਸੀ। ਹੱਤਿਆ ਦੇ ਇੰਨੇ ਦਿਨ ਬੀਤੇ ਜਾਣ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ 'ਤੇ ਪੁਲਸ 'ਤੇ ਦਬਾਅ ਵੀ ਸੀ।

PunjabKesari

ਮਾਮਲੇ ਵਿਚ ਪੁਲਸ ਕਰੀਬ 100 ਲੋਕਾਂ ਤੋਂ ਪੁੱਛ-ਗਿੱਛ ਕਰ ਚੁੱਕੀ ਹੈ। ਪੁਲਸ ਦੀ ਫੋਰੈਂਸਿਕ ਟੀਮ ਹੁਣ ਇਸ ਕਾਰ ਦੀ ਜਾਂਚ 'ਚ ਜੁਟੀ ਹੈ। ਪੁਲਸ ਨੂੰ ਉਮੀਦ ਹੈ ਕਿ ਇਸ ਕਾਰ ਜ਼ਰੀਏ ਉਹ ਕਾਤਲਾਂ ਤਕ ਜਲਦ ਪਹੁੰਚ ਜਾਵੇਗੀ। ਗੌਰਵ ਚੰਦੇਲ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਗੁਰੂਗ੍ਰਾਮ ਸਥਿਤੀ ਆਪਣੀ ਕੰਪਨੀ ਤੋਂ ਗ੍ਰੇਟਰ ਨੋਇਡਾ ਦੇ ਗੌੜ ਸਿਟੀ ਸਥਿਤ ਆਪਣੇ ਘਰ ਪਰਤ ਰਹੇ ਸਨ। ਬਦਮਾਸ਼ ਉਨ੍ਹਾਂ ਦੀ ਕਾਰ, ਲੈਪਟਾਪ, ਮੋਬਾਇਲ ਫੋਨ ਆਦਿ ਲੁੱਟ ਲੈ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਹੁਣ ਨੋਇਡਾ ਪੁਲਸ ਇਸ ਕਾਰ ਨੂੰ ਨੋਇਡਾ ਲੈ ਕੇ ਆਵੇਗੀ।


Tanu

Content Editor

Related News