ਦਾਊਦ ਦਾ ਕਰੀਬੀ ਗੈਂਗਸਟਰ ਏਜਾਜ਼ ਲਕੜਵਾਲਾ ਪਟਨਾ ਤੋਂ ਗ੍ਰਿਫਤਾਰ

Thursday, Jan 09, 2020 - 12:22 PM (IST)

ਦਾਊਦ ਦਾ ਕਰੀਬੀ ਗੈਂਗਸਟਰ ਏਜਾਜ਼ ਲਕੜਵਾਲਾ ਪਟਨਾ ਤੋਂ ਗ੍ਰਿਫਤਾਰ

ਮੁੰਬਈ— ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਹਿਯੋਗੀ ਰਹੇ ਏਜਾਜ਼ ਲਕੜਵਾਲਾ ਨੂੰ ਮੁੰਬਈ ਪੁਲਸ ਨੇ ਪਟਨਾ ਤੋਂ ਗ੍ਰਿਫਤਾਰ ਕਰ ਲਿਆ ਹੈ। ਏਜਾਜ਼ ਲਕੜਵਾਲਾ ਮੁੰਬਈ ਦੇ ਸਭ ਤੋਂ ਵਾਂਟੇਡ ਗੈਂਗਸਟਰਾਂ 'ਚ ਸ਼ਾਮਲ ਸੀ ਅਤੇ ਗੈਂਗਸਟਰ ਛੋਟਾ ਰਾਜਨ ਦਾ ਕਰੀਬੀ ਸੀ। ਸਾਲ 2003 'ਚ ਅਜਿਹੀ ਅਫਵਾਹ ਸੀ ਕਿ ਬੈਂਕਾਕ 'ਚ ਦਾਊਦ ਗਿਰੋਹ ਦੇ ਹਮਲੇ 'ਚ ਉਸ ਦੀ ਮੌਤ ਹੋ ਗਈ ਪਰ ਉਹ ਬਚ ਗਿਆ। ਦੱਸਿਆ ਜਾਂਦਾ ਹੈ ਕਿ ਉਹ ਬੈਂਕਾਕ ਤੋਂ ਕੈਨੇਡਾ ਚੱਲਾ ਗਿਆ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉੱਥੇ ਹੀ ਸੀ। ਗ੍ਰਿਫਤਾਰੀ ਤੋਂ ਬਾਅਦ ਏਜਾਜ਼ ਲਕੜਵਾਲਾ ਨੂੰ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। 
 

ਲਕੜਵਾਲਾ 'ਤੇ ਦਰਜ ਹਨ 27 ਮਾਮਵੇ
ਮੁੰਬਈ ਪੁਲਸ ਨੇ ਦੱਸਿਆ ਕਿ ਲਕੜਵਾਲਾ ਨੂੰ ਬਿਹਾਰ ਦੀ ਰਾਜਧਾਨੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲਕੜਵਾਲਾ ਵਿਰੁੱਧ 27 ਮਾਮਲੇ ਦਰਜ ਹਨ। ਮੁੰਬਈ ਪੁਲਸ ਦੀ ਕ੍ਰਾਈਮ ਬਰਾਂਚ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਸੀ ਅਤੇ ਉਸੇ ਸਿਲਸਿਲੇ 'ਚ ਉਸ ਨੂੰ ਬੁੱਧਵਾਰ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਦਾਊਦ ਲਕੜਵਾਲਾ ਦੇ ਛੋਟਾ ਰਾਜਨ ਨਾਲ ਹੱਥ ਮਿਲਾਉਣ ਕਾਰਨ ਨਾਰਾਜ਼ ਸੀ। 
 

ਬੇਟੀ ਨੂੰ ਫਰਜ਼ੀ ਦਸਤਵਾਜ਼ੇ ਕਾਰਨ ਕੀਤਾ ਗਿਆ ਸੀ ਗ੍ਰਿਫਤਾਰ
ਇਸ ਤੋਂ ਪਹਿਲਾਂ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਭਗੌੜੇ ਗੈਂਗਸਟਰ ਏਜਾਜ਼ ਲਕੜਵਾਲਾ ਦੀ ਬੇਟੀ ਨੂੰ ਫਰਜ਼ੀ ਪਾਸਪੋਰਟ 'ਤੇ ਵਿਦੇਸ਼ ਦੌੜਨ ਦੀ ਕੋਸ਼ਿਸ਼ ਲਈ ਫੜ ਲਿਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਸੀ ਕਿ ਸੋਨੀਆ ਲਕੜਵਾਲਾ ਉਰਫ ਸੋਨੀਆ ਸ਼ੇਖ ਸ਼ੁੱਕਰਵਾਰ ਦੇਰ ਰਾਤ ਨੇਪਾਲ ਜਾਣ ਵਾਲੀ ਇਕ ਉਡਾਣ 'ਚ ਸਵਾਲ ਹੋਣ ਵਾਲੀ ਸੀ, ਉਦੋਂ ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਅਤੇ ਉਸ ਦੇ ਦਸਤਾਵੇਜ਼ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।
 

ਬਿਲਡਰ ਨੇ ਦਰਜ ਕਰਵਾਈ ਸੀ ਸ਼ਿਕਾਇਤ
ਪਿਛਲੇ ਸਾਲ ਦੀ ਸ਼ੁਰੂਆਤ 'ਚ ਖਾਰ ਦੇ ਇਕ ਬਿਲਡਰ ਨੇ ਏਜਾਜ਼ ਲਕੜਵਾਲਾ ਅਤੇ ਉਸ ਦੇ ਭਰਾ ਅਕਿਲ ਵਿਰੁੱਧ ਜ਼ਬਰਨ ਵਸੂਲੀ ਦਾ ਇਕ ਮਾਮਲਾ ਦਰਜ ਕਰਵਾਇਆ ਸੀ ਅਤੇ ਅਕੀਲ ਨੂੰ ਬਾਅਦ 'ਚ ਮਾਰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਰਿਸ਼ਵਤ ਵਿਰੋਧੀ ਇਕਾਈ ਦੇ ਅਧਿਕਾਰੀ ਨੇ ਦੱਸਿਆ,''ਅਕਲੀ ਨੇ ਸਾਨੂੰ ਦੱਸਿਆ ਸੀ ਕਿ ਸੋਨੀਆ ਕੋਲ ਇਕ ਫਰਜ਼ੀ ਪਾਸਪੋਰਟ ਹੈ ਅਤੇ ਉਹ ਦੇਸ਼ ਤੋਂ ਦੌੜਨ ਦੀ ਕੋਸ਼ਿਸ਼ ਕਰੇਗੀ। ਸਾਨੂੰ ਸੂਚਨਾ ਮਿਲੀ ਕਿ ਉਹ ਆਪਣੀ ਬੱਚੀ ਨਾਲ ਮੁੰਬਈ ਹਵਾਈ ਅੱਡੇ 'ਤੇ ਹੈ। ਉਸ ਤੋਂ ਬਾਅਦ ਇਕ ਟੀਮ ਨੇ ਉੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਾਵਧਾਨ ਕੀਤਾ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ।''
 

ਸੋਨੀਆ 'ਤੇ ਜਾਲਸਾਜ਼ੀ ਦਾ ਦੋਸ਼ ਲਗਾਇਆ ਗਿਆ
ਅਧਿਕਾਰੀ ਨੇ ਦੱਸਿਆ ਕਿ ਸੋਨੀਆ ਨੂੰ ਪਿਛਲੇ ਸਾਲ ਮੁੰਬਈ ਤੋਂ ਪਾਸਪੋਰਟ ਜਾਰੀ ਕੀਤਾ ਗਿਆ ਸੀ ਪਰ ਇਸ ਲਈ ਜ਼ਰੂਰੀ ਸਹਾਇਕ ਦਸਤਾਵੇਜ਼ ਜਾਅਲੀ ਸਨ। ਉਨ੍ਹਾਂ ਨੇ ਕਿਹਾ ਕਿ ਉਸ ਵਿਰੁੱਧ ਪਾਸਪੋਰਟ ਕਾਨੂੰਨ ਅਤੇ ਭਾਰਤੀ ਸਜ਼ਾ ਯਾਫ਼ਤਾ ਦੇ ਅਧੀਨ ਧੋਖਾਧੜੀ ਅਤੇ ਜਾਲਸਾਜ਼ੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਖਾਰ ਦੇ ਬਿਲਡਰ ਵਲੋਂ ਦਰਜ ਕਰਵਾਏ ਗਏ ਰਿਸ਼ਵਤ ਦੇ ਮਾਮਲੇ ਨਾਲ ਉਸ ਦਾ ਕੋਈ ਸੰਬੰਧ ਹੈ।


author

DIsha

Content Editor

Related News