ਚੰਗੇ ਇਲਾਜ ਲਈ ਅਯੁੱਧਿਆ ਤੋਂ ਲਖਨਊ ਭੇਜੀ ਗਈ ਸਮੂਹਿਕ ਜਬਰ ਜ਼ਿਨਾਹ ਪੀੜਤਾ

Monday, Aug 05, 2024 - 02:58 PM (IST)

ਅਯੁੱਧਿਆ (ਭਾਸ਼ਾ)- ਅਯੁੱਧਿਆ 'ਚ ਸਮੂਹਿਕ ਜਬਰ ਜ਼ਿਨਾਹ ਦੀ ਸ਼ਿਕਾਰ ਬੱਚੀ ਨੂੰ ਬਿਹਤਰ ਇਲਾਜ ਲਈ ਸੋਮਵਾਰ ਨੂੰ ਸ਼ਹਿਰ ਦੇ ਮਹਿਲਾ ਹਸਪਤਾਲ ਤੋਂ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ.) ਰੈਫਰ ਕਰ ਦਿੱਤਾ ਗਿਆ। ਅਯੁੱਧਿਆ ਦੇ ਮੁੱਖ ਮੈਡੀਕਲ ਅਧਿਕਾਰੀ ਸੰਜੇ ਜੈਨ ਨੇ ਦੱਸਿਆ ਕਿ ਜਬਰ ਜ਼ਿਨਾਹ ਪੀੜਤਾ ਨੂੰ ਚੰਗੇ ਇਲਾਜ ਲਈ ਲਖਨਊ ਦੇ ਕੇ.ਜੀ.ਐੱਮ.ਯੂ. ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਅਯੁੱਧਿਆ ਤੋਂ ਲਖਨਊ ਲਿਜਾਂਦੇ ਸਮੇਂ ਪੀੜਤਾ ਦੇ ਨਾਲ ਸਨ। ਪੁਲਸ ਨੇ 30 ਜੁਲਾਈ ਨੂੰ 12 ਸਾਲ ਦੀ ਇਕ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਮਾਮਲੇ 'ਚ ਅਯੁੱਧਿਆ ਜ਼ਿਲ੍ਹੇ ਦੇ ਭਦਰਸਾ ਬੇਕਰੀ ਚਲਾਉਣ ਵਾਲੇ ਮੋਈਦ ਖਾਨ ਅਤੇ ਉਸ ਦੇ ਕਰਮਚਾਰੀ ਰਾਜੂ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਸ ਅਨੁਸਾਰ, ਮੋਈਦ ਖਾਨ ਅਤੇ ਰਾਜੂ ਖਾਨ ਨੇ 2 ਮਹੀਨੇ ਪਹਿਲੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਸੀ ਅਤੇ ਇਸ ਨੂੰ ਰਿਕਾਰਡ ਵੀ ਕੀਤਾ ਸੀ। ਮੈਡੀਕਲ ਜਾਂਚ 'ਚ ਕੁੜੀ ਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੇ ਖੁਲਾਸਾ ਹੋਇਆ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੋਸ਼ ਲਗਾਇਆ ਹੈ ਕਿ ਮੋਈਦ ਖਾਨ ਸਮਾਜਵਾਦੀ ਪਾਰਟੀ (ਸਪਾ) ਦਾ ਮੈਂਬਰ ਹੈ ਅਤੇ ਫੈਜ਼ਾਬਾਦ ਦੇ ਸੰਸਦ ਮੈਂਬ ਅਵਧੇਸ਼ ਪ੍ਰਸਾਦ ਦੀ ਟੀਮ ਦਾ ਹਿੱਸਾ ਹੈ। ਯੋਗੀ ਨੇ ਪਿਛਲੇ ਵੀਰਵਾਰ ਨੂੰ ਵਿਧਾਨ ਸਭਾ 'ਚ ਕਿਹਾ ਸੀ,''ਇਹ ਅਯੁੱਧਿਆ ਦਾ ਮਾਮਲਾ ਹੈ। ਮੋਈਦ ਖਾਨ ਸਮਾਜਵਾਦੀ ਪਾਰਟੀ ਤੋਂ ਹੈ ਅਤੇ ਅਯੁੱਧਿਆ ਦੇ ਸੰਸਦ ਮੈਂਬਰ ਦੀ ਟੀਮ ਦਾ ਮੈਂਬਰ ਹੈ। ਉਸ ਨੂੰ 12 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ 'ਚ ਸ਼ਾਮਲ ਪਾਇਆ ਗਿਆ ਹੈ। ਸਮਾਜਵਾਦੀ ਪਾਰਟੀ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।'' ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਮੋਈਦ ਖਾਨ ਦੀ ਬੇਕਰੀ ਢਾਹ ਦਿੱਤੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8     


DIsha

Content Editor

Related News