17.6 ਲੱਖ ''ਚ ਨੀਲਾਮ ਹੋਇਆ 21 ਕਿਲੋ ਦਾ ਵਿਸ਼ਾਲ ਲੱਡੂ

09/12/2019 4:19:48 PM

ਹੈਦਰਾਬਾਦ— ਗਣੇਸ਼ ਉਤਸਵ ਦੌਰਾਨ ਗਣਪਤੀ ਜੀ ਕਈ ਵਾਰ ਅਨੋਖੀ ਮੂਰਤੀਆਂ 'ਚ ਦੇਖਣ ਨੂੰ ਮਿਲਦੇ ਹਨ ਪਰ ਹੈਦਰਾਬਾਦ 'ਚ ਕੁਝ ਹੋਰ ਵੀ ਹੈ, ਜੋ ਗਣਪਤੀ ਵਿਸਰਜਨ ਦੌਰਾਨ ਆਕਰਸ਼ਨ ਦਾ ਕੇਂਦਰ ਬਣਦਾ ਹੈ। ਹਰ ਸਾਲ ਇੱਥੇ ਬਾਲਾਪੁਰ 'ਚ ਇਕ ਵਿਸ਼ਾਲ ਲੱਡੂ ਦੀ ਨੀਲਾਮੀ ਹੁੰਦੀ ਹੈ ਅਤੇ ਇਸ ਸਾਲ ਵੀ ਅਜਿਹਾ ਹੀ ਹੋਇਆ। ਇਸ ਸਾਲ ਇਹ ਲੱਡੂ ਪੂਰੇ 17.6 ਲੱਖ ਰੁਪਏ 'ਚ ਵਿਕਿਆ ਹੈ।

ਬਾਲਾਪੁਰ ਦਾ ਮਸ਼ਹੂਰ ਗਣੇਸ਼ ਲੱਡੂ ਨੀਲਾਮੀ ਲਈ ਰੱਖਿਆ ਗਿਆ ਸੀ। 21 ਕਿਲੋ ਦੇ ਇਸ ਲੱਡੂ 'ਤੇ ਸੋਨੇ ਦੀ ਪਰਤ ਚੜ੍ਹੀ ਹੈ। ਇਸ ਨੂੰ ਹਰ ਸਾਲ ਵਿਸਰਜਨ ਤੋਂ ਪਹਿਲਾਂ ਨੀਲਾਮ ਕੀਤਾ ਜਾਂਦਾ ਹੈ। ਪਿਛਲੇ ਸਾਲ ਇਹ 16.60 ਲੱਖ ਰੁਪਏ 'ਚ ਨੀਲਾਮ ਹੋਇਆ ਸੀ। ਇਸ ਵਾਰ ਨੀਲਾਮੀ ਲਈ ਨੇੜਲੇ ਇਲਾਕਿਆਂ ਤੋਂ ਤਾਂ ਲੋਕ ਆਏ ਹੀ ਸਨ, ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲੇ ਤੋਂ ਵੀ ਲੋਕ ਸ਼ਾਮਲ ਹੋਏ।

ਇਹ ਲੱਡੂ ਬਾਲਾਪੁਰ ਦੇ ਹੀ ਕੋਲਾਨ ਰਾਮ ਰੈੱਡੀ ਨੇ ਨੀਲਾਮੀ 'ਚ ਆਪਣੇ ਨਾਂ ਲਿਆ। ਉਨ੍ਹਾਂ ਦਾ ਪਰਿਵਾਰ ਪਹਿਲਾਂ ਵੀ ਇਸ ਲੱਡੂ ਦੀ ਨੀਲਾਮੀ 'ਚ ਹਿੱਸਾ ਲੈ ਚੁਕਿਆ ਹੈ। ਰੈੱਡੀ ਨੂੰ ਚਾਂਦੀ ਦੀ ਪਲੇਟ 'ਤੇ ਰੱਖ ਕੇ ਲੱਡੂ ਦਿੱਤਾ ਗਿਆ। ਉਨ੍ਹਾਂ ਨੇ ਸਨਮਾਨਪੂਰਵਕ ਉਸ ਨੂੰ ਆਪਣੇ ਸਿਰ 'ਤੇ ਰੱਖ ਲਿਆ। ਉੱਥੇ ਹੀ ਹੈਦਰਾਬਾਦ ਦੇ ਖੈਰਤਾਬਾਦ 'ਚ ਵਿਸਰਜਨ ਲਈ ਨਿਕਲੀ ਬੱਪਾ ਦੀ ਮੂਰਤੀ ਨੂੰ ਵਿਦਾਈ ਦੇਣ ਭਗਤ ਉਮੜ ਪਏ।


DIsha

Content Editor

Related News