ਗਣੇਸ਼ ਪੰਡਾਲ ''ਤੇ ਡਿੱਗੀ ਬਿਜਲੀ ਦੀ ਤਾਰ ! 4 ਲੋਕਾਂ ਦੀ ਦਰਦਨਾਕ ਮੌਤ, ਹੀਰਾਪੁਰ ''ਚ ਛਾਇਆ ਮਾਤਮ

Saturday, Sep 26, 2026 - 01:13 PM (IST)

ਗਣੇਸ਼ ਪੰਡਾਲ ''ਤੇ ਡਿੱਗੀ ਬਿਜਲੀ ਦੀ ਤਾਰ ! 4 ਲੋਕਾਂ ਦੀ ਦਰਦਨਾਕ ਮੌਤ, ਹੀਰਾਪੁਰ ''ਚ ਛਾਇਆ ਮਾਤਮ

ਮੰਡਲਾ (ਏਜੰਸੀ)- ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ 'ਚ ਸ਼ਨੀਵਾਰ ਤੜਕੇ ਗਣੇਸ਼ ਪੰਡਾਲ ਦੇ ਅੰਦਰ ਸੌਂ ਰਹੇ ਲੋਕਾਂ 'ਤੇ ਬਿਜਲੀ ਦਾ ਤਾਰ ਟੁੱਟ ਕੇ ਡਿੱਗਣ ਅਤੇ ਕਰੰਟ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਨੈਨਪੁਰ ਦੇ ਹੀਰਾਪੁਰ ਪਿੰਡ 'ਚ ਵਾਪਰੀ। ਨੈਨਪੁਰ ਥਾਣਾ ਇੰਚਾਰਜ ਮਨਸ਼ਰਾਮ ਵਾਗੇਨ ਨੇ ਦੱਸਿਆ ਕਿ ਗਣੇਸ਼ ਮੂਰਤੀ ਦੇ ਵਿਸਰਜਨ ਤੋਂ ਬਾਅਦ ਆਯੋਜਨ ਕਮੇਟੀ ਦੇ ਮੈਂਬਰ ਵਾਪਸ ਆਏ ਸਨ। ਇਸ ਤੋਂ ਬਾਅਦ 8 ਨੌਜਵਾਨ ਪੰਡਾਲ ਦੇ ਅੰਦਰ ਸੌਂ ਗਏ।

ਸ਼ੁਰੂਆਤੀ ਜਾਂਚ ਅਨੁਸਾਰ, ਉੱਥੇ ਸ਼ਾਰਟ ਸਰਕਿਟ ਹੋਇਆ, ਜਿਸ ਕਾਰਨ ਬਿਜਲੀ ਦਾ ਤਾਰ ਟੁੱਟ ਕੇ ਹੇਠਾਂ ਡਿੱਗ ਗਿਆ। ਸਵੇਰੇ ਕਰੀਬ 5 ਵਜੇ ਬਿਜਲੀ ਸਪਲਾਈ ਮੁੜ ਸ਼ੁਰੂ ਹੋਣ 'ਤੇ ਤਾਰ ਦੇ ਸੰਪਰਕ 'ਚ ਆਉਣ ਨਾਲ ਲੋਕਾਂ ਨੂੰ ਕਰੰਟ ਲੱਗ ਗਿਆ। ਵਾਗੇਨ ਨੇ ਦੱਸਿਆ,''ਚਾਰ ਲੋਕਾਂ ਦੀ ਮੌਤ ਹੋ ਗਈ।'' ਅਧਿਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਜੈਨ ਭਨਵਰੇ (19), ਰਵੀ ਝਰੀਆ (24), ਕ੍ਰਿਸ਼ਨ ਕੁਮਾਰ ਭਨਵਰੇ (18) ਅਤੇ ਵੀਰੇਂਦਰ ਭਨਵਰੇ (24) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News