ਮਨੋਰੀ ਬੀਚ ਕੋਲ ਫਸੇ ਜਹਾਜ਼ ''ਚ ਚੋਰੀ ਦੀ ਕੋਸ਼ਿਸ਼ ਦੌਰਾਨ 4 ਲੋਕਾਂ ਦੀ ਮੌਤ
Thursday, Oct 01, 2026 - 04:08 PM (IST)
ਮੁੰਬਈ (ਏਜੰਸੀ)- ਮੁੰਬਈ ਦੇ ਗੋਰਾਈ ਇਲਾਕੇ 'ਚ ਮਨੋਰੀ ਬੀਚ ਕੋਲ ਫਸੇ ਵਿਦੇਸ਼ੀ ਝੰਡੇ ਵਾਲੇ ਇਕ ਜਹਾਜ਼ 'ਚ ਚੋਰੀ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਘਟਨਾ 2 ਤੋਂ 3 ਦਿਨ ਪਹਿਲਾਂ ਹੋਈ। ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਜਹਾਜ਼ ਚਾਰ ਮਹੀਨੇ ਪਹਿਲਾਂ ਤੱਟ ਕੋਲ ਫਸ ਗਿਆ ਸੀ।
ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਕ ਗਿਰੋਹ ਪਿਛਲੇ ਮਹੀਨੇ ਤੋਂ ਜਹਾਜ਼ ਨੂੰ ਨਿਸ਼ਾਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ 2 ਤੋਂ 3 ਦਿਨ ਪਹਿਲਾਂ 8 ਲੋਕ 'ਸਪੀਡਬੋਟ' 'ਚ ਜਹਾਜ਼ ਤੱਕ ਪਹੁੰਚੇ। ਇਕ ਵਿਅਕਤੀ ਕਿਸ਼ਤੀ ਚਲਾਉਣ ਲਈ ਉੱਥੇ ਹੀ ਰੁਕ ਗਿਆ, ਜਦੋਂ ਕਿ 7 ਹੋਰ ਜਹਾਜ਼ 'ਤੇ ਚੜ੍ਹ ਹੋਏ। ਇਨ੍ਹਾਂ 'ਚੋਂ ਚਾਰ ਲੋਕ ਚੋਰੀ ਲਈ ਗੈਸ ਕਟਰ ਨਾਲ ਗੈਸ ਪਾਈਪਲਾਈਨ ਕੱਟਣ ਲਈ ਅੰਦਰ ਗਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੰਦ ਜਗ੍ਹਾ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਕਥਿਤ ਤੌਰ 'ਤੇ ਚਾਰ ਆਦਮੀਆਂ ਦਾ ਦਮ ਘੁੱਟ ਗਿਆ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦਾ ਪਤਾ ਗਿਰੋਹ ਦੇ ਗੋਰਾਈ ਥਾਣੇ ਪਹੁੰਚ ਕੇ ਚਾਰ ਸਾਥੀਆਂ ਦੇ ਜਹਾਜ਼ 'ਚ ਫਸੇ ਹੋਣ ਦੀ ਸੂਚਨਾ ਦੇਣ 'ਤੇ ਲੱਗਾ। ਪੁਲਸ ਨੇ ਮਰਚੈਂਟ ਨੇਵੀ ਦੇ ਕਰਮਚਾਰੀਆਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਬੁੱਧਵਾਰ ਨੂੰ ਇਕ ਖੋਜ ਟੀਮ ਹੈਲੀਕਾਪਟਰ ਦੀ ਵਰਤੋਂ ਕਰਕੇ ਜਹਾਜ਼ 'ਚ ਦਾਖਲ ਹੋਈ, ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਨੇ ਕਿਹਾ ਕਿ ਸਾਰੇ ਮ੍ਰਿਤਕ 30 ਸਾਲ ਤੋਂ ਘੱਟ ਉਮਰ ਦੇ ਸਨ। ਉਨ੍ਹਾਂ ਦੀ ਪਛਾਣ ਅਤੇ ਜਹਾਜ਼ ਤੱਕ ਪਹੁੰਚਣ ਦੇ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗਿਰੋਹ ਨੇ ਜਹਾਜ਼ 'ਤੇ ਪਹਿਲਾਂ ਵੀ ਦੋ ਚੋਰੀਆਂ ਕੀਤੀਆਂ ਸਨ। ਜਹਾਜ਼ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਹ ਵਿਦੇਸ਼ 'ਚ ਹੈ ਅਤੇ ਫਰਾਰ ਹੈ। ਗੋਰਾਈ ਪੁਲਸ ਨੇ ਅਚਾਨਕ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
