ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ ਇੰਡੀਗੋ ਫਲਾਈਟ 'ਤੇ ਡਿੱਗੀ ਅਸਮਾਨੀ ਬਿਜਲੀ
Wednesday, Oct 07, 2026 - 11:09 PM (IST)
ਲਖਨਊ : ਪਟਨਾ ਤੋਂ ਲਖਨਊ ਆ ਰਹੀ ਇੰਡੀਗੋ (IndiGo) ਦੀ ਇੱਕ ਫਲਾਈਟ ਨਾਲ ਹਵਾਈ ਸਫ਼ਰ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਖਰਾਬ ਮੌਸਮ ਕਾਰਨ ਉਡਾਣ ਦੌਰਾਨ ਜਹਾਜ਼ 'ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਪਈ, ਜਿਸ ਤੋਂ ਬਾਅਦ ਜਹਾਜ਼ ਦੀ ਲਖਨਊ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਜਹਾਜ਼ ਲਗਭਗ 17,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਲਖਨਊ ਦੇ ਆਸ-ਪਾਸ ਮੌਸਮ ਲਗਾਤਾਰ ਖਰਾਬ ਬਣਿਆ ਹੋਇਆ ਸੀ, ਜਿਸ ਕਾਰਨ ਜਹਾਜ਼ ਬਿਜਲੀ ਦੀ ਲਪੇਟ ਵਿੱਚ ਆ ਗਿਆ। ਅਸਮਾਨੀ ਬਿਜਲੀ ਡਿੱਗਣ ਕਾਰਨ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ।
ਬਿਜਲੀ ਡਿੱਗਣ ਦਾ ਝਟਕਾ ਲੱਗਣ ਦੇ ਬਾਵਜੂਦ ਇੰਡੀਗੋ ਦੇ ਪਾਇਲਟ ਨੇ ਪੂਰੀ ਸੂਝ-ਬੂਝ ਦਿਖਾਈ। ਪਾਇਲਟ ਨੇ ਤੁਰੰਤ ਸਥਿਤੀ ਨੂੰ ਸੰਭਾਲਦੇ ਹੋਏ ਜਹਾਜ਼ ਦੀ ਲਖਨਊ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕਰਵਾ ਲਈ।
