ਫੌਜ ਦੇ ਜਵਾਨ ਦੀ ਮ੍ਰਿਤਕ ਦੇਹ ਲਿਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਮੌਤ, ਉੱਡੇ ਪਰਖੱਚੇ

Sunday, Oct 04, 2026 - 01:15 PM (IST)

ਫੌਜ ਦੇ ਜਵਾਨ ਦੀ ਮ੍ਰਿਤਕ ਦੇਹ ਲਿਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਮੌਤ, ਉੱਡੇ ਪਰਖੱਚੇ

ਸੁਲਤਾਨਪੁਰ (ਯੂਪੀ) : ਸੁਲਤਾਨਪੁਰ ਜ਼ਿਲ੍ਹੇ ਦੇ ਹਾਲੀਆਪੁਰ ਥਾਣਾ ਖੇਤਰ ਵਿੱਚ ਐਤਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਇੱਕ ਸੈਨਿਕ ਦੀ ਮ੍ਰਿਤਕ ਦੇਹ ਲੈ ਕੇ ਜਾ ਰਹੀ ਫੌਜ ਦੀ ਐਂਬੂਲੈਂਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਭਿਆਨਕ ਹੋਣ ਕਾਰਨ ਸੈਨਿਕ ਦੇ ਪਰਿਵਾਰ ਦੇ ਤਿੰਨ ਮੈਂਬਰ ਅਤੇ ਐਂਬੂਲੈਂਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਬੂਲੈਂਸ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ : Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ ਭਵਿੱਖਬਾਣੀ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਮੁਤਾਬਕ ਫੌਜ ਦੀ ਐਂਬੂਲੈਂਸ ਚੰਡੀਗੜ੍ਹ ਤੋਂ ਸੂਬੇਦਾਰ ਮੇਜਰ ਸੱਤਿਆਵਾਨ ਦੀ ਮ੍ਰਿਤਕ ਦੇਹ ਨੂੰ ਦੇਵਰੀਆ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਗਲੀਆ ਦੁਧੈਲਾ ਲੈ ਜਾ ਰਹੀ ਸੀ। ਐਂਬੂਲੈਂਸ ਵਿੱਚ ਸਿਪਾਹੀ ਦਾ ਭਰਾ, ਰਾਜਨ ਸਿੰਘ ਚੌਧਰੀ (35), ਭਤੀਜਾ ਰਾਮ ਸਮੁਝ ਸਿੰਘ (40), ਪੁੱਤਰ ਗੌਰਵ ਸਿੰਘ (28) ਅਤੇ ਡਰਾਈਵਰ ਜਸਪਾਲ (30) ਸਵਾਰ ਸਨ। ਪੁਲਸ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਐਂਬੂਲੈਂਸ ਬੇਕਾਬੂ ਹੋ ਗਈ ਅਤੇ ਹਾਲੀਆਪੁਰ ਖੇਤਰ ਵਿੱਚ ਅਯੁੱਧਿਆ-ਸੁਲਤਾਨਪੁਰ ਸਰਹੱਦ ਨੇੜੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਵਿੱਚ ਜਾ ਵੱਜੀ।

ਇਹ ਵੀ ਪੜ੍ਹੋ : ਔਰਤਾਂ ਨੂੰ ਨਹੀਂ, ਬੰਦਿਆਂ ਨੂੰ ਮਿਲਿਆ ਕਰੇਗੀ ਜਵਾਕ ਸਾਂਭਣ ਲਈ 1 ਸਾਲ ਦੀ ਛੁੱਟੀ! ਮਹਿਲਾ ਆਯੋਗ ਨੇ ਭੇਜਿਆ ਪ੍ਰਸਤਾਵ

ਇਸ ਹਾਦਸੇ ਦੌਰਾਨ ਗੌਰਵ ਸਿੰਘ ਅਤੇ ਡਰਾਈਵਰ ਜਸਪਾਲ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਰਾਜਨ ਸਿੰਘ ਚੌਧਰੀ ਅਤੇ ਰਾਮ ਸਮਝਾ ਸਿੰਘ ਨੇ ਅਯੁੱਧਿਆ ਜ਼ਿਲ੍ਹੇ ਦੇ ਕੁਮਾਰਗੰਜ ਸਥਿਤ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਦੇ ਅਨੁਸਾਰ ਸੂਬੇਦਾਰ ਮੇਜਰ ਸੱਤਿਆਵਾਨ ਦੀ ਦੇਹ ਨੂੰ ਅਗਲੇ ਪ੍ਰਬੰਧਾਂ ਤੱਕ ਹਾਲੀਆਪੁਰ ਪੁਲਸ ਸਟੇਸ਼ਨ ਦੇ ਅਹਾਤੇ ਵਿੱਚ ਰੱਖਿਆ ਗਿਆ ਹੈ। ਪੁਲਸ ਸੁਪਰਡੈਂਟ ਵਿਨੀਤ ਜੈਸਵਾਲ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਜ਼ਿਲ੍ਹਾ ਮੈਜਿਸਟਰੇਟ ਇੰਦਰਜੀਤ ਸਿੰਘ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ ਅਣਵਿਆਹੇ ਕਿਸਾਨਾਂ ਨੇ ਕਰ 'ਤੀ ਅਨੋਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News