ਗਗਨਯਾਨ ਮਿਸ਼ਨ ਲਈ ISRO ਅਤੇ ਭਾਰਤੀ ਜਲ ਸੈਨਾ ਨੇ ਕੀਤਾ ਰਿਕਵਰੀ ਆਪ੍ਰੇਸ਼ਨ ਦਾ ਪ੍ਰੀਖਣ
Wednesday, Dec 11, 2024 - 10:42 AM (IST)
ਨੈਸ਼ਨਲ ਡੈਸਕ- ਇਸਰੋ ਅਤੇ ਸਮੁੰਦਰੀ ਫੌਜ (ਜਲ ਸੈਨਾ) ਨੇ ਮਿਲ ਕੇ 6 ਦਸੰਬਰ, 2024 ਨੂੰ ਗਗਨਯਾਨ ਦੇ ਕਰੂ ਮਾਡਿਊਲ ਦਾ ਵੈੱਲ ਡੈੱਕ ਰਿਕਵਰੀ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਕੀਤਾ। ਇਹ ਟ੍ਰਾਇਲ ਵਿਸ਼ਾਖਾਪੱਟਨਮ ਵਿਖੇ ਸਮੁੰਦਰੀ ਕੰਢੇ ਤੋਂ ਥੋੜ੍ਹੀ ਦੂਰ ਈਸਟਰਨ ਨੇਵਲ ਕਮਾਂਡ ਦੇ ਤਹਿਤ ਕੀਤੇ ਗਏ ਹਨ। ਵੈੱਲ ਡੈੱਕ ਦਾ ਮਤਲਬ ਅਜਿਹਾ ਸਮੁੰਦਰੀ ਜਹਾਜ਼ ਜਿਸ ’ਚ ਪਾਣੀ ਭਰਿਆ ਜਾ ਸਕੇ। ਉਸ ਦੇ ਅੰਦਰ ਹੀ ਕਿਸ਼ਤੀ, ਲੈਂਡਿੰਗ ਕ੍ਰਾਫਟਸ ਆ ਕੇ ਰੁਕ ਸਕਣ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਇਹ ਅਜਿਹੇ ਜਹਾਜ਼ ਹਨ, ਜਿਸ ’ਚ ਗਗਨਯਾਨ ਸਪੇਸ ਕ੍ਰਾਫਟ ਨੂੰ ਸਮੁੰਦਰ ’ਚ ਪਹਿਲਾਂ ਦੂਜੇ ਜਹਾਜ਼ ਤੋਂ ਸੁੱਟਿਆ ਗਿਆ। ਫਿਰ ਇਸ ਨੂੰ ਰੱਸੀ ਨਾਲ ਬੰਨ੍ਹ ਕੇ ਖਿੱਚਿਆ ਗਿਆ ਤੇ ਇਸ ਨੂੰ ਲਿਆ ਕੇ ਵੈੱਲ ਡੈੱਕ ਜਹਾਜ਼ ’ਚ ਸ਼ਿਫਟ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਚੁੱਕ ਕੇ ਵੈੱਲ ਡੈੱਕ ਜਹਾਜ਼ ਦੇ ਡਾਕ ’ਤੇ ਲਾਕ ਕਰ ਦਿੱਤਾ ਗਿਆ। ਜਿਵੇਂ ਹੀ ਡਾਕਿੰਗ ਪੂਰੀ ਹੋਈ ਕਰੂ ਮਾਡਿਊਲ ’ਚੋਂ ਐਸਟਰੋਨਾਟ ਬਾਹਰ ਨਿਕਲ ਆਉਣਗੇ। ਇਹ ਪ੍ਰੀਖਣ ਲਗਾਤਾਰ ਸਮੁੰਦਰੀ ਫੌਜ ਅਤੇ ਇਸਰੋ ਕਰ ਰਹੇ ਹਨ, ਉਹ ਵੀ ਵੱਖ-ਵੱਖ ਭਾਰ ਅਤੇ ਆਕਾਰ ਸਿਮੂਲੇਸ਼ਨ ਦੇ ਨਾਲ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8