ਜੀ-20 ਦਾ ਬਾਈਕਾਟ ਕਰਨ ਮੋਦੀ : ਸੁਬਰਾਮਨੀਅਮ

Saturday, Jun 29, 2019 - 07:56 PM (IST)

ਨਵੀਂ ਦਿੱਲੀ: ਜੀ-20 'ਚ ਭਾਰਤ ਨੂੰ ਦਿੱਤੇ ਗਏ ਪ੍ਰੋਟੋਕੋਲ ਤੋਂ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਖਾਸੇ ਨਾਰਾਜ਼ ਹਨ। ਉਨ੍ਹਾਂ ਨੇ ਇਸ 'ਤੇ ਜਤਾਉਂਦੇ ਹੋਏ ਕਿਹਾ ਕਿ ਜੀ-20 ਸਿਖਰ ਸੰਮੇਲਨ 'ਚ ਜੋ ਪ੍ਰੋਟੋਕੋਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ, ਉਸ ਨੂੰ ਦੇਖਦੇ ਹੋਏ ਭਾਰਤ ਨੂੰ ਇਸ 'ਚ ਉਦੋਂ ਤੱਕ ਹਿੱਸਾ ਨਹੀਂ ਲੈਣਾ ਚਾਹੀਦਾ, ਜਦ ਸਾਡੇ ਤੱਕ ਸਾਡੇ ਦੇਸ਼ ਨੂੰ ਜੀ-8 ਦਾ ਮੈਂਬਰ ਨਹੀਂ ਬਣਾਇਆ ਜਾਂਦਾ। ਸਾਡੇ ਦੇਸ਼ ਜੀ. ਡੀ. ਪੀ. ਦੇ ਹਿਸਾਬ ਨਾਲ ਵਿਸ਼ਵ ਵਿਚ ਤੀਸਰੀ ਵੱਡੀ ਅਰਥਵਿਵਸਥਾ ਹੈ। ਇਹ ਹੀ ਨਹੀਂ, ਆਬਾਦੀ ਦੇ ਲਿਹਾਜ਼ ਨਾਲ ਵੀ ਸਾਡਾ ਦੇਸ਼ ਵਿਸ਼ਵ 'ਚ ਦੂਜਾ ਵੱਡਾ ਦੇਸ਼ ਹੈ। ਇਸ ਲਈ ਸਾਡੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਅਰਥਵਿਵਸਥਾ ਜੀ. ਡੀ. ਪੀ. ਦੇ ਲਿਹਾਜ਼ ਨਾਲ 6ਵੀਂ ਨਹੀਂ, ਸਗੋਂ ਤੀਜੀ ਵੱਡੀ ਅਰਥਵਿਵਸਥਾ ਹੈ ।


Related News