ਐਂਟੀਗੁਆ ਤੋਂ ਫ਼ਰਾਰ ਭਗੌੜਾ ਕਾਰੋਬਾਰੀ ਮੇਹੁਲ ਚੌਕਸੀ ਡੋਮਿਨਿਕਾ ਤੋਂ ਗ੍ਰਿਫਤਾਰ

Wednesday, May 26, 2021 - 11:51 PM (IST)

ਨਵੀਂ ਦਿੱਲੀ - ਐਂਟੀਗੁਆ ਅਤੇ ਬਰਬੁਡਾ ਤੋਂ ਫ਼ਰਾਰ ਹੋਇਆ ਭਗੌੜਾ ਕਾਰੋਬਾਰੀ ਮੇਹੁਲ ਚੋਕਸੀ ਡੋਮਿਨਿਕਾ ਵਿੱਚ ਫੜਿਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਐਂਟੀਗੁਆ ਆਬਜ਼ਰਵਰ ਨੇ ਦੱਸਿਆ ਹੈ ਕਿ ਮੇਹੁਲ ਚੌਕਸੀ ਨੂੰ ਡੋਮਿਨਿਕਾ ਦੀ ਸੀ.ਆਈ.ਡੀ. ਨੇ ਫੜਿਆ ਹੈ। ਦੱਸ ਦਈਏ ਕਿ ਐਤਵਾਰ ਨੂੰ ਪਰਿਵਾਰ ਦੇ ਇੱਕ ਮੈਂਬਰ ਨੇ ਚੌਕਸੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਤੋਂ ਹੀ ਉਸ ਦੀ ਤਲਾਸ਼ ਸ਼ੁਰੂ ਹੋ ਗਈ ਸੀ। ਐਲੋ ਨੋਟਿਸ ਅਲਰਟ ਜਾਰੀ ਹੋਣ  ਤੋਂ ਬਾਅਦ ਡੋਮਿਨਿਕ ਵਿੱਚ ਉਸ ਨੂੰ ਸੀ.ਆਈ.ਡੀ. ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਸ ਉਸ ਨੂੰ ਐਂਟੀਗੁਆ ਪੁਲਸ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ- ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ

ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਕਿਊਬਾ ਭੱਜ ਜਾਣ ਦੀਆਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਦੇ  ਵਕੀਲ ਵਿਜੇ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਐਂਟੀਗੁਆ ਦਾ 'ਜਾਇਜ਼ ਨਾਗਰਿਕ' ਹੈ ਅਤੇ ਟਾਪੂ ਦੇਸ਼ ਵਿੱਚ ਉਸ ਦੇ ਕੋਲ ਕੋਈ ਕਾਨੂੰਨੀ ਅੜਚਨ ਜਾਂ ਜੋਖਿਮ ਨਹੀਂ ਹੈ। ਵਕੀਲ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਕਸੀ ਦੇ ਪਰਿਵਾਰ ਦੁਆਰਾ ਦੱਸਿਆ ਗਿਆ ਸੀ ਕਿ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਚੌਕਸੀ ਦੀ ਤਲਾਸ਼ ਲਈ ਜਾਂਚ ਵਿੱਚ ਐਂਟੀਗੁਆ ਪੁਲਸ ਦੇ ਨਾਲ ਹੈ।

ਇਹ ਵੀ ਪੜ੍ਹੋ- ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ

ਵਕੀਲ ਵਿਜੇ ਅਗਰਵਾਲ ਨੇ ਦੱਸਿਆ ਸੀ, ਉਸ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਅਸਲੀ ਹਨ। ਮੈਨੂੰ ਉਸਦੇ ਪਰਿਵਾਰ ਤੋਂ ਵੀ ਫੋਨ ਆਇਆ ਸੀ ਅਤੇ ਹੁਣ ਐਂਟੀਗੁਆ ਦੀ ਪੁਲਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਮੈਨੂੰ ਉਸਦੇ ਪਰਿਵਾਰ ਨੇ ਦੱਸਿਆ ਹੈ ਕਿ ਐਂਟੀਗੁਆ ਪੁਲਸ ਅਤੇ ਸੀ.ਆਈ.ਡੀ. ਜਾਂਚ ਕਰ ਰਹੇ ਹਨ। ਪਰਿਵਾਰ ਸਦਮੇ ਵਿੱਚ ਹੈ ਅਤੇ ਚਿੰਤਤ। ਹਰ ਕੋਈ ਉਸ ਦੇ ਟਿਕਾਨੇ ਬਾਰੇ ਅਣਜਾਨ ਹੈ। ਦੱਸ ਦਈਏ ਕਿ ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਘਪਲੇ ਵਿੱਚ ਦੋਸ਼ੀ ਹੈ, ਜਿਸ ਖ਼ਿਲਾਫ਼ ਇੰਟਰਪੋਲ ਨੇ ਵੀ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News