ਅੱਜ ਤੋਂ ਇਨ੍ਹਾਂ 2 ਰਾਸ਼ੀਆਂ 'ਤੇ ਮੰਡਰਾ ਰਿਹੈ ਖਤਰਾ! ਸ਼ੁਰੂ ਹੋ ਰਿਹਾ ਹੈ 'ਰੋਗ ਪੰਚਕ'
Sunday, May 10, 2026 - 09:44 AM (IST)
ਨਵੀਂ ਦਿੱਲੀ - ਹਿੰਦੂ ਧਰਮ 'ਚ ਪੰਚਕ ਕਾਲ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ਅਤੇ ਇਸ ਸਮੇਂ ਦੌਰਾਨ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਮਈ 2026 'ਚ ਪੰਚਕ ਦੀ ਸ਼ੁਰੂਆਤ 10 ਮਈ ਤੋਂ ਹੋਣ ਜਾ ਰਹੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਪੰਚਕ ਐਤਵਾਰ ਵਾਲੇ ਦਿਨ ਤੋਂ ਸ਼ੁਰੂ ਹੁੰਦਾ ਹੈ, ਤਾਂ ਇਸ ਨੂੰ 'ਰੋਗ ਪੰਚਕ' ਕਿਹਾ ਜਾਂਦਾ ਹੈ। ਇਹ ਪੰਚਕ ਕਾਲ ਪੰਜ ਦਿਨਾਂ ਤੱਕ ਚੱਲੇਗਾ ਅਤੇ ਇਸ ਦੌਰਾਨ ਸਿਹਤ ਸੰਬੰਧੀ ਸਮੱਸਿਆਵਾਂ ਵਧਣ ਦਾ ਖਤਰਾ ਰਹਿੰਦਾ ਹੈ। ਸਰੋਤਾਂ ਅਨੁਸਾਰ, ਇਸ ਵਾਰ ਦਾ ਰੋਗ ਪੰਚਕ ਮੁੱਖ ਤੌਰ 'ਤੇ ਦੋ ਰਾਸ਼ੀਆਂ ਦੇ ਜਾਤਕਾਂ ਲਈ ਚੁਣੌਤੀਪੂਰਨ ਹੋ ਸਕਦਾ ਹੈ :-
ਕਰਕ ਰਾਸ਼ੀ
- ਕਰਕ ਰਾਸ਼ੀ ਵਾਲੇ ਲੋਕਾਂ ਨੂੰ ਅਚਾਨਕ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਮਾਨਸਿਕ ਤਣਾਅ ਅਤੇ ਜ਼ਿਆਦਾ ਸੋਚਣ (ਓਵਰਥਿੰਕਿੰਗ) ਕਾਰਨ ਪੇਟ ਨਾਲ ਜੁੜੀਆਂ ਦਿੱਕਤਾਂ ਵਧ ਸਕਦੀਆਂ ਹਨ। ਇਨ੍ਹਾਂ ਜਾਤਕਾਂ ਨੂੰ ਆਰਾਮ ਕਰਨ ਅਤੇ ਆਪਣੀ ਰੋਜ਼ਾਨਾ ਰੂਟੀਨ ਨੂੰ ਸੰਤੁਲਿਤ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਬ੍ਰਿਸ਼ਚਕ ਰਾਸ਼ੀ
- ਇਸ ਰਾਸ਼ੀ ਦੇ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਸਰਦੀ, ਖੰਘ, ਜ਼ੁਕਾਮ ਜਾਂ ਬੁਖਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਮੌਸਮ ਦੇ ਅਨੁਸਾਰ ਸਾਵਧਾਨੀ ਵਰਤਣੀ ਚਾਹੀਦੀ ਹੈ।
ਜੋਤਿਸ਼ ਵਿਦਵਾਨਾਂ ਦਾ ਕਹਿਣਾ ਹੈ ਕਿ ਰੋਗ ਪੰਚਕ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਭਾਰੀ ਪੈ ਸਕਦੀ ਹੈ, ਇਸ ਲਈ ਖਾਣ-ਪੀਣ ਅਤੇ ਦਿਨਚਰੀਆ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
