ਸਾਵਧਾਨ! ਇਨ੍ਹਾਂ 4 ਰਾਸ਼ੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ ; 22 ਦਿਨ ਤੱਕ ਬੁੱਧ ਰਹਿਣਗੇ ਅਸਤ

4/26/2026 12:44:24 PM

ਨਵੀਂ ਦਿੱਲੀ  - ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਆਂ ਦੀ ਚਾਲ 'ਚ ਬਦਲਾਅ ਹਰ ਰਾਸ਼ੀ 'ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਮਈ 2026 ਦੇ ਪਹਿਲੇ ਹਫ਼ਤੇ ਬੁਧ ਗ੍ਰਹਿ ਮੇਸ਼ ਰਾਸ਼ੀ 'ਚ ਅਸਤ ਹੋਣ ਜਾ ਰਹੇ ਹਨ। ਬੁੱਧ ਦਾ ਇਹ ਅਸਤ ਹੋਣਾ 2 ਮਈ ਤੋਂ ਸ਼ੁਰੂ ਹੋਵੇਗਾ ਅਤੇ ਲਗਭਗ 22 ਦਿਨਾਂ ਤੱਕ ਜਾਰੀ ਰਹੇਗਾ। ਇਸ ਦਾ ਅਸਰ ਖਾਸ ਤੌਰ 'ਤੇ 4 ਰਾਸ਼ੀਆਂ ਦੇ ਜੀਵਨ 'ਚ ਉਤਾਰ-ਚੜ੍ਹਾਅ ਲਿਆ ਸਕਦਾ ਹੈ।

ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਪ੍ਰਭਾਵ:

ਮੇਖ 
- ਬੁੱਧ ਦੇ ਅਸਤ ਹੋਣ ਨਾਲ ਤੁਹਾਡੀ ਆਰਥਿਕ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਰੀਅਰ 'ਚ ਵੀ ਉਤਾਰ-ਚੜ੍ਹਾਅ ਆ ਸਕਦੇ ਹਨ। ਮਾਪਿਆਂ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬਾਣੀ 'ਤੇ ਕਾਬੂ ਰੱਖੋ, ਨਹੀਂ ਤਾਂ ਮਨਮੁਟਾਵ ਹੋ ਸਕਦਾ ਹੈ। ਇਸ ਲਈ ਗਣੇਸ਼ ਜੀ ਦੀ ਪੂਜਾ ਕਰਨਾ ਤੁਹਾਡੇ ਲਈ ਸ਼ੁਭ ਰਹੇਗਾ।

ਮਿਥੁਨ 
- ਤੁਹਾਡੀ ਇਕਾਗਰਤਾ 'ਚ ਕਮੀ ਆ ਸਕਦੀ ਹੈ, ਜਿਸ ਨਾਲ ਸਿੱਖਿਆ ਦੇ ਖੇਤਰ 'ਚ ਮੁਸ਼ਕਲਾਂ ਆ ਸਕਦੀਆਂ ਹਨ। ਪੈਸੇ ਦੇ ਵੱਡੇ ਲੈਣ-ਦੇਣ 'ਚ ਸਾਵਧਾਨੀ ਵਰਤੋ, ਨਹੀਂ ਤਾਂ ਆਰਥਿਕ ਨੁਕਸਾਨ ਹੋ ਸਕਦਾ ਹੈ। ਇਸ ਲਈ ਗਾਂ ਨੂੰ ਹਰਾ ਚਾਰਾ ਖੁਆਓ।

ਕੰਨਿਆ 
- ਕੰਮ ਵਾਲੀ ਥਾਂ 'ਤੇ ਸਹਿਕਰਮੀਆਂ ਨਾਲ ਬਹਿਸ ਹੋ ਸਕਦੀ ਹੈ, ਜਿਸ ਕਾਰਨ ਮਾਨਸਿਕ ਤਣਾਅ ਵਧ ਸਕਦਾ ਹੈ। ਮਿਹਨਤ ਦਾ ਪੂਰਾ ਫਲ ਨਾ ਮਿਲਣ ਕਾਰਨ ਤੁਸੀਂ ਪ੍ਰੇਸ਼ਾਨ ਹੋ ਸਕਦੇ ਹੋ। ਇਸ ਲਈ ਤੁਸੀਂ ਭਗਵਾਨ ਸ਼ਿਵ ਦੀ ਪੂਜਾ ਕਰੋ।

ਬ੍ਰਿਸ਼ਚਿਕ 
- ਤੁਹਾਡੇ ਖਰਚਿਆਂ 'ਚ ਵਾਧਾ ਹੋ ਸਕਦਾ ਹੈ। ਜੇਕਰ ਕੋਈ ਕਾਨੂੰਨੀ ਮਾਮਲਾ ਚੱਲ ਰਿਹਾ ਹੈ, ਤਾਂ ਬਹੁਤ ਸਾਵਧਾਨੀ ਨਾਲ ਫੈਸਲਾ ਲਓ। ਗਲਤ ਸੰਗਤ ਕਾਰਨ ਆਰਥਿਕ ਨੁਕਸਾਨ ਹੋਣ ਦਾ ਖਤਰਾ ਹੈ। ਇਸ ਲਈ ਗਣੇਸ਼ ਜੀ ਨੂੰ ਮੋਦਕ ਦਾ ਭੋਗ ਲਗਾਓ।

ਨੋਟ: ਇਹ ਜਾਣਕਾਰੀ ਆਮ ਤੱਥਾਂ 'ਤੇ ਅਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 


Sunaina

Content Editor Sunaina