ਇਨ੍ਹਾਂ 3 ਰਾਸ਼ੀਆਂ ਦੀ ਹੋਵੇਗੀ ਚਾਂਦੀ ਹੀ ਚਾਂਦੀ ! ਅਰੁਣ ਗ੍ਰਹਿ ਦਾ ਵੱਡਾ ਬਦਲਾਅ; ਪੈਸਿਆਂ ਦੀ ਹੋਵੇਗੀ ਬਾਰਿਸ਼

Friday, May 08, 2026 - 09:42 AM (IST)

ਇਨ੍ਹਾਂ 3 ਰਾਸ਼ੀਆਂ ਦੀ ਹੋਵੇਗੀ ਚਾਂਦੀ ਹੀ ਚਾਂਦੀ ! ਅਰੁਣ ਗ੍ਰਹਿ ਦਾ ਵੱਡਾ ਬਦਲਾਅ; ਪੈਸਿਆਂ ਦੀ ਹੋਵੇਗੀ ਬਾਰਿਸ਼

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੇ ਨਕਸ਼ਤਰ ਪਰਿਵਰਤਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। 12 ਮਈ 2026 ਨੂੰ ਅਰੁਣ ਗ੍ਰਹਿ ਸੂਰਜ ਦੇ ਪ੍ਰਭਾਵ ਵਾਲੇ 'ਕ੍ਰਿਤਿਕਾ ਨਕਸ਼ਤਰ' 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਇਹ ਗੋਚਰ ਮੰਗਲਵਾਰ ਸਵੇਰੇ 05:23 ਵਜੇ ਹੋਵੇਗਾ। ਅਰੁਣ ਗ੍ਰਹਿ ਨੂੰ ਅਚਾਨਕ ਬਦਲਾਅ, ਨਵੀਂ ਸੋਚ ਅਤੇ ਤਕਨਾਲੋਜੀ ਦਾ ਕਾਰਕ ਮੰਨਿਆ ਜਾਂਦਾ ਹੈ, ਜਦੋਂ ਕਿ ਕ੍ਰਿਤਿਕਾ ਨਕਸ਼ਤਰ ਊਰਜਾ ਅਤੇ ਹਿੰਮਤ ਦਾ ਪ੍ਰਤੀਕ ਹੈ। ਇਸ ਬਦਲਾਅ ਨਾਲ 3 ਖਾਸ ਰਾਸ਼ੀਆਂ ਦੇ ਜੀਵਨ 'ਚ ਸੁਨਹਿਰੀ ਸਮਾਂ ਸ਼ੁਰੂ ਹੋਣ ਵਾਲਾ ਹੈ।

ਜਾਣੋ ਕਿਹੜੀਆਂ ਹਨ ਉਹ ਭਾਗਸ਼ਾਲੀ ਰਾਸ਼ੀਆਂ :-

ਮੇਖ ਰਾਸ਼ੀ 
- ਮੇਖ ਰਾਸ਼ੀ ਦੇ ਲੋਕਾਂ ਲਈ ਇਹ ਗੋਚਰ ਬੇਹੱਦ ਸ਼ੁਭ ਰਹੇਗਾ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਕਰੀਅਰ 'ਚ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਜੋ ਲੋਕ ਨੌਕਰੀ ਬਦਲਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸਹੀ ਸਮਾਂ ਹੈ। ਆਰਥਿਕ ਪੱਖੋਂ ਵੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਡਿਜੀਟਲ ਅਤੇ ਆਨਲਾਈਨ ਖੇਤਰ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਲਾਭ ਹੋਵੇਗਾ।

ਸਿੰਘ ਰਾਸ਼ੀ 
- ਤੁਹਾਡੇ ਲਈ ਸਫਲਤਾ ਦੇ ਨਵੇਂ ਰਾਹ ਖੁੱਲ੍ਹਣਗੇ। ਨੌਕਰੀਪੇਸ਼ਾ ਲੋਕਾਂ ਨੂੰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ, ਜਿਸ ਨਾਲ ਤਰੱਕੀ ਜਾਂ ਇਨਕ੍ਰੀਮੈਂਟ ਦੇ ਯੋਗ ਬਣਨਗੇ। ਵਪਾਰ 'ਚ ਬਣਾਈਆਂ ਨਵੀਆਂ ਯੋਜਨਾਵਾਂ ਮੁਨਾਫਾ ਦੇਣਗੀਆਂ। ਤੁਹਾਡੀ ਲੀਡਰਸ਼ਿਪ ਦੀ ਸਮਾਜ 'ਚ ਸ਼ਲਾਘਾ ਹੋਵੇਗੀ ਅਤੇ ਆਰਥਿਕ ਸਥਿਤੀ 'ਚ ਸੁਧਾਰ ਆਵੇਗਾ।

ਧਨੁ ਰਾਸ਼ੀ 
- ਇਹ ਗੋਚਰ ਤੁਹਾਡੇ ਜੀਵਨ 'ਚ ਵੱਡੇ ਬਦਲਾਅ ਦਾ ਸੰਕੇਤ ਹੈ। ਕਰੀਅਰ 'ਚ ਅੱਗੇ ਵਧਣ ਦੇ ਨਵੇਂ ਮੌਕੇ ਮਿਲਣਗੇ ਅਤੇ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ। ਨਿਵੇਸ਼ ਤੋਂ ਫਾਇਦਾ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਪੁਰਾਣੇ ਵਿਵਾਦ ਖਤਮ ਹੋਣਗੇ। ਖਾਸ ਕਰਕੇ ਮੀਡੀਆ, ਸਿੱਖਿਆ ਅਤੇ ਰਚਨਾਤਮਕ ਖੇਤਰ ਨਾਲ ਜੁੜੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ।

ਨੋਟ : ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।


author

Sunaina

Content Editor

Related News