ਹੈਵਾਨ ਦੋਸਤਾਂ ਨੇ ਸਾਥੀ ਦਾ ਗਲ਼ਾ ਘੁੱਟ ਕੀਤਾ ਕਤਲ, ਫਿਰ ਲਾਸ਼ ਦੇ 30 ਟੁੱਕੜੇ ਕਰ ਜ਼ਮੀਨ ''ਚ ਦਫਨਾਏ

03/23/2022 4:25:03 PM

ਹਾਪੁੜ- ਉੱਤਰ ਪ੍ਰਦੇਸ਼ ਦੇ ਹਾਪੁੜ 'ਚ 34 ਸਾਲਾ ਵਿਅਕਤੀ ਮੁਹੰਮਦ ਇਰਫ਼ਾਨ ਨੂੰ ਉਸ ਦੇ ਵਪਾਰੀ ਸਾਥੀ ਅਤੇ ਦੋਸਤਾਂ ਨੇ ਗਲ਼ਾ ਘੁੱਟ ਕੇ ਮਾਰ ਦਿੱਤਾ। ਉਹ 18 ਮਾਰਚ ਤੋਂ ਲਾਪਤਾ ਸਨ। ਇੰਨਾ ਹੀ ਨਹੀਂ ਦੋਸ਼ੀਆਂ ਨੇ ਲਾਸ਼ ਦੇ 30 ਟੁੱਕੜੇ ਕਰ ਕੇ ਬੁਲੰਦਸ਼ਹਿਰ-ਹਾਪੁੜ ਟੋਲ ਪਲਾਜ਼ਾ ਕੋਲ ਇਕ ਬੰਜਰ ਜ਼ਮੀਨ 'ਚ ਦਫਨਾ ਦਿੱਤੇ ਸਨ। ਹਾਪੁੜ ਪੁਲਸ ਨੇ ਸਰੀਰ ਦੇ ਅੰਗਾਂ ਨੂੰ ਜ਼ਮੀਨ 'ਚੋਂ ਕੱਢਿਆ ਅਤੇ ਉਸ ਦੇ ਬਚਪਨ ਦੇ ਦੋਸਤ ਅਤੇ ਬਿਜ਼ਨੈੱਸ ਪਾਰਟਨਰ ਮੁਹੰਮਦ ਰਾਗੀਬ ਅਤੇ ਇਕ ਦੋਸਤ ਮੁਹੰਮਦ ਆਕਿਬ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਇਕ ਹੋਰ ਦੋਸਤ ਮਾਜਿਦ ਅਲੀ ਫਰਾਰ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਗਈ ਹੈ। ਪੁਲਸ ਨੇ ਦਾਅਵਾ ਕੀਤਾ ਕਿ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਇਰਫਾਨ ਦਾ ਉਸ ਦੇ ਦੋਸਤਾਂ ਨੇ ਕਤਲ ਕਰ ਦਿੱਤਾ। ਟੋਲ ਪਲਾਜ਼ਾ ਕੋਲ ਫਾਸਟੈਗ ਵੇਚਣ ਵਾਲੀ ਆਪਣੀ ਦੁਕਾਨ ਤੋਂ ਘਰ ਨਹੀਂ ਪਰਤਣ 'ਤੇ ਇਰਫਾਨ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦਾ ਦੋਸਤ ਰਾਗਿਬ, ਜੋ ਟੋਲ ਪਲਾਜ਼ਾ ਕੋਲ ਇਕ ਰੈਸਟੋਰੈਂਟ ਵੀ ਚਲਾਉਂਦਾ ਹੈ, ਉਸ ਨੇ ਇਰਫ਼ਾਨ ਦੇ ਬਿਜ਼ਨੈੱਸ 'ਚ ਪੈਸਾ ਲਗਾਇਆ ਸੀ ਅਤੇ ਉਨ੍ਹਾਂ ਨਾਲ ਪਾਰਟਨਰ ਦੇ ਤੌਰ 'ਤੇ ਜੁੜ ਗਿਆ ਸੀ। ਦੋਹਾਂ ਨੇ ਮੁਹੰਮਦ ਆਕਿਬ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਦੁਕਾਨ ਦਾ ਪ੍ਰਬੰਧਨ ਕਰਨ ਲਈ ਕੰਮ 'ਤੇ ਰੱਖਿਆ ਸੀ। ਬਾਅਦ 'ਚ ਦੋਵੇਂ ਪਾਰਟਨਰਾਂ ਵਿਚਾਲੇ ਉਦੋਂ ਕੁਝ ਵਿਵਾਦ ਪੈਦਾ ਹੋ ਗਿਆ ਸੀ, ਜਦੋਂ ਰਾਗਿਬ ਨੇ ਬਿਜ਼ਨੈੱਸ 'ਚ ਵੱਡਾ ਹਿੱਸਾ ਮੰਗਿਆ, ਜਿਸ ਨੂੰ ਇਰਫ਼ਾਨ ਨੇ ਸ਼ੁਰੂ ਕੀਤਾ ਸੀ। 

ਇਹ ਵੀ ਪੜ੍ਹੋ : ਹੈਦਰਾਬਾਦ ਦੇ ਕਬਾੜ ਗੋਦਾਮ 'ਚ ਲੱਗੀ ਅੱਗ, 11 ਪ੍ਰਵਾਸੀ ਮਜ਼ਦੂਰ ਜਿਊਂਦੇ ਸੜੇ

ਰਾਗਿਬ ਨੇ ਇਰਫਾਨ ਨੂੰ ਕਿਹਾ ਕਿ ਫਾਸਟੈਗ ਦੀ ਦੁਕਾਨ ਸੌਂਪੇ ਜਾਂ ਉਸ ਦੇ ਨਿਵੇਸ਼ ਕੀਤੇ ਪੈਸੇ ਵਾਪਸ ਕਰੇ। ਜਦੋਂ ਇਰਫਾਨ ਨੇ ਇਨਕਾਰ ਕਰ ਦਿੱਤਾ ਤਾਂ ਰਾਗਿਬ ਨੇ ਉਸ ਨੂੰ ਮਾਰਨ ਦਾ ਫ਼ੈਸਲਾ ਕੀਤਾ। ਹਾਪੁੜ ਦੇ ਸੀਨੀਅਰ ਪੁਲਸ ਸੁਪਰਡੈਂਟ (ਐਸ.ਐਸ.ਪੀ.) ਦੀਪਕ ਭੁਕਰ ਨੇ ਕਿਹਾ,"ਇਰਫ਼ਾਨ ਦੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਉਸ ਨੂੰ ਆਖ਼ਰੀ ਵਾਰ ਰਾਗਿਬ ਅਤੇ ਆਕੀਬ ਨਾਲ ਦੇਖਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।" ਪੁਲਸ ਨੇ ਉਨ੍ਹਾਂ ਦੀ ਕਾਲ ਡਿਟੇਲ ਤੋਂ ਪਤਾ ਚੱਲਦਾ ਹੈ ਕਿ ਜਿਸ ਰਾਤ ਉਹ ਲਾਪਤਾ ਹੋਇਆ ਸੀ, ਉਸ ਰਾਤ ਉਹ ਲਗਾਤਾਰ ਇਰਫਾਨ ਦੇ ਸੰਪਰਕ ਵਿਚ ਸਨ। ਲਗਾਤਾਰ ਪੁੱਛਗਿੱਛ ਦੌਰਾਨ ਉਹ ਟੁੱਟ ਗਏ ਅਤੇ ਇਰਫਾਨ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ। ਐੱਸ.ਐੱਸ.ਪੀ. ਨੇ ਅੱਗੇ ਕਿਹਾ,"ਅਸੀਂ ਸਰੀਰ ਦੇ ਅੰਗਾਂ ਨੂੰ ਖੋਦਣ ਲਈ ਇਕ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਕਿਉਂਕਿ ਇਹ ਮਿੱਟੀ ਵਿਚ ਡੂੰਘੇ ਦੱਬੇ ਹੋਏ ਸਨ।" ਰਾਗਿਬ ਅਤੇ ਆਕੀਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਥੀ ਮਾਜਿਦ ਅਲੀ ਨੂੰ ਫੜਨ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News