ਕੁੜੀ ਪਿੱਛੇ ਮੁੰਡੇ ਨੇ ਮਾ..ਰ 'ਤਾ ਦੋਸਤ, ਵੀਡੀਓ ਰਿਕਾਰਡ ਕਰਕੇ Whatsapp 'ਤੇ ਕੀਤੀ ਸ਼ੇਅਰ

Monday, Nov 11, 2024 - 08:14 PM (IST)

ਕੁੜੀ ਪਿੱਛੇ ਮੁੰਡੇ ਨੇ ਮਾ..ਰ 'ਤਾ ਦੋਸਤ, ਵੀਡੀਓ ਰਿਕਾਰਡ ਕਰਕੇ Whatsapp 'ਤੇ ਕੀਤੀ ਸ਼ੇਅਰ

ਨੈਸ਼ਨਲ ਡੈਸਕ : ਕਰਨਾਟਕ ਦੇ ਵਿਜੇਪੁਰਾ ਜ਼ਿਲੇ 'ਚ ਸ਼ਰਾਬ ਪੀ ਕੇ ਦੋ ਦੋਸਤਾਂ 'ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇੱਕ ਦੋਸਤ ਨੇ ਦੂਜੇ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ। ਪੁਲਸ ਨੇ ਦੱਸਿਆ ਕਿ ਇੱਕ 21 ਸਾਲਾ ਵਿਅਕਤੀ ਦਾ ਉਸਦੇ ਦੋਸਤ ਨੇ ਇੱਕ ਔਰਤ ਨੂੰ ਲੈ ਕੇ ਲੜਾਈ ਤੋਂ ਬਾਅਦ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ ਅਤੇ ਵਟਸਐਪ 'ਤੇ ਸ਼ੇਅਰ ਕੀਤੀ।

ਪੁਲਸ ਮੁਤਾਬਕ ਸੰਤੋਸ਼ (23) ਨੇ ਕਥਿਤ ਤੌਰ 'ਤੇ ਆਪਣੇ ਦੋਸਤ ਸੁਨੀਲ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਆਪਣੇ ਫੋਨ 'ਤੇ ਇਸ ਘਟਨਾ ਦੀ ਵੀਡੀਓ ਵੀ ਬਣਾਈ। ਇਹ ਘਟਨਾ ਐਤਵਾਰ ਨੂੰ ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਦੇ ਬਸਵਾਨਾ ਬਾਗਵਾੜੀ ਕਸਬੇ ਦੇ ਇੱਕ ਖੇਤ ਵਿੱਚ ਵਾਪਰੀ।

ਪੁਲਸ ਨੇ ਦੱਸਿਆ ਕਿ ਸਥਾਨਕ ਬਾਰ 'ਚ ਸ਼ਰਾਬ ਪੀਣ ਤੋਂ ਬਾਅਦ ਦੋਵੇਂ ਵਿਅਕਤੀ ਹੋਰ ਸ਼ਰਾਬ ਪੀਣ ਲਈ ਇਕ ਖੇਤ 'ਚ ਚਲੇ ਗਏ। ਗੱਲਬਾਤ ਦੌਰਾਨ ਦੋਵਾਂ ਵਿਚਾਲੇ ਇਕ ਔਰਤ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਨਾਲ ਉਹ ਦੋਵੇਂ ਮਿਲਦੇ ਸਨ। ਦੋਵਾਂ ਦੇ ਔਰਤ ਨਾਲ ਨਾਜਾਇਜ਼ ਸਬੰਧ ਵੀ ਸਨ। ਕੁਝ ਹੀ ਸਮੇਂ 'ਚ ਤਕਰਾਰ ਲੜਾਈ 'ਚ ਬਦਲ ਗਈ ਅਤੇ ਗੁੱਸੇ 'ਚ ਸੰਤੋਸ਼ ਨੇ ਕਥਿਤ ਤੌਰ 'ਤੇ ਸੁਨੀਲ ਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਇਸ ਹਰਕਤ ਦੀ ਵੀਡੀਓ ਵੀ ਬਣਾਈ ਹੈ। ਅਧਿਕਾਰੀ ਨੇ ਕਿਹਾ ਕਿ ਵੀਡੀਓ ਰਿਕਾਰਡ ਕਰਨ ਤੋਂ ਬਾਅਦ, ਦੋਸ਼ੀ ਨੇ ਕਥਿਤ ਤੌਰ 'ਤੇ ਇਸ ਨੂੰ ਆਪਣੇ ਦੋਸਤਾਂ ਨਾਲ ਵਟਸਐਪ 'ਤੇ ਸਾਂਝਾ ਕੀਤਾ। ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ, ਪਰ ਇਹ ਅਜੇ ਜਾਂਚ ਦਾ ਹਿੱਸਾ ਹੈ। ਘਟਨਾ ਸਥਾਨ 'ਤੇ ਪੀੜਤ ਅਤੇ ਦੋਸ਼ੀ ਦੋਵਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ ਹੈ। ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।


author

Baljit Singh

Content Editor

Related News