ਦੀਵਾਲੀ ਤੱਕ ਪੂਰਾ ਹੋ ਸਕਦਾ ਹੈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤਾ, PM ਬੋਰਿਸ ਜਾਨਸਨ ਨੇ ਦਿੱਤੇ ਸੰਕੇਤ
Saturday, Apr 23, 2022 - 01:50 AM (IST)
ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨੂੰ ਲੈ ਕੇ ਦੋਹਾਂ ਪੱਖਾਂ ਦੇ ਵਾਰਤਾਕਾਰਾਂ ਲਈ ਦੀਵਾਲੀ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਹੈ। ਦੋਵਾਂ ਨੇਤਾਵਾਂ ਦੀ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਹੋਈ ਬੈਠਕ 'ਚ ਇਹ ਸਮਾਂ ਸੀਮਾ ਤੈਅ ਕੀਤੀ ਗਈ। ਇਸ ਸਾਲ ਦੀਵਾਲੀ 24 ਅਕਤੂਬਰ ਨੂੰ ਹੈ। ਇਸ ਤਰ੍ਹਾਂ FTA ਨੂੰ 24 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2022 ਦੇ ਅੰਤ ਤੱਕ FTA ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਅਗਲੇ ਹਫ਼ਤੇ ਕੀਵ 'ਚ ਆਪਣਾ ਦੂਤਘਰ ਮੁੜ ਖੋਲ੍ਹੇਗਾ ਬ੍ਰਿਟੇਨ : PM ਜਾਨਸਨ
ਭਾਰਤ ਦੇ 2 ਦਿਨਾ ਦੌਰੇ ਦੇ ਆਖਰੀ ਦਿਨ ਜਾਨਸਨ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਨਾਲ ਭਾਰਤ-ਬ੍ਰਿਟੇਨ ਵਪਾਰ ਸਾਲ 2030 ਤੱਕ ਦੁੱਗਣਾ ਹੋ ਸਕਦਾ ਹੈ ਅਤੇ ਖਪਤਕਾਰ ਕੀਮਤਾਂ 'ਚ ਕਮੀ ਆਵੇਗੀ। ਜਾਨਸਨ ਨੇ ਕਿਹਾ, "ਅੱਜ ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਆਪਣੇ ਵਾਰਤਾਕਾਰਾਂ ਨੂੰ ਦੀਵਾਲੀ ਤੱਕ FTA 'ਤੇ ਗੱਲਬਾਤ ਪੂਰੀ ਕਰਨ ਲਈ ਕਿਹਾ ਹੈ।"
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਸਾਬਕਾ CM ਚੰਨੀ ਦੇ ਪਰਿਵਾਰ ਸਮੇਤ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਲਈ ਵਾਪਸ
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਜਨਵਰੀ 'ਚ ਸ਼ੁਰੂ ਹੋਈ ਪਹਿਲੇ ਦੌਰ ਦੀ ਗੱਲਬਾਤ ਵਿਚ ਐੱਫ. ਟੀ. ਏ. ਦੇ ਤਹਿਤ 26 'ਚੋਂ 4 ਅਧਿਆਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਬਾਕੀ 22 ਚੈਪਟਰਾਂ 'ਤੇ ਵੀ ਚੰਗੀ ਤਰੱਕੀ ਹੋਈ ਹੈ। ਦੋਵਾਂ ਧਿਰਾਂ ਦੇ ਵਾਰਤਾਕਾਰਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਅਗਲੇ ਹਫ਼ਤੇ ਨਵੀਂ ਦਿੱਲੀ ਵਿਚ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਮਸਜਿਦ ਤੇ ਸਕੂਲ 'ਚ ਬੰਬ ਧਮਾਕੇ, 33 ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ