ਕਰੋੜਾਂ ਦਾ ਘਪਲਾ ਕਰਨ ਵਾਲਾ ਦੋਸ਼ੀ ਬਣਿਆ ਅਧਿਆਤਮ ਗੁਰੂ, ਸੋਸ਼ਲ ਮੀਡੀਆ 'ਤੇ ਵੰਡ ਰਿਹੈ ਗਿਆਨ

Monday, Apr 10, 2023 - 01:45 PM (IST)

ਕਰੋੜਾਂ ਦਾ ਘਪਲਾ ਕਰਨ ਵਾਲਾ ਦੋਸ਼ੀ ਬਣਿਆ ਅਧਿਆਤਮ ਗੁਰੂ, ਸੋਸ਼ਲ ਮੀਡੀਆ 'ਤੇ ਵੰਡ ਰਿਹੈ ਗਿਆਨ

ਹਿਸਾਰ- ਕਰੋੜਾਂ ਦਾ ਘਪਲਾ ਕਰਨ ਵਾਲੀ ਫਿਊਚਰ ਮੇਕਰ ਕੰਪਨੀ ਦਾ ਸੀ.ਐੱਮ.ਡੀ. ਰਾਧੇਸ਼ਾਮ ਅਧਿਆਤਮ ਗੁਰੂ ਬਣ ਗਿਆ ਹੈ। ਇਸ ਦੇ ਸੋਸ਼ਲ ਮੀਡੀਆ 'ਤੇ ਗਿਆਨ ਵੰਡਣ ਦੇ ਵੀਡੀਓ ਸਾਹਮਣੇ ਆਏ ਹਨ। ਰਾਜਸ਼ਾਹੀ ਆਸਨ 'ਤੇ ਬੈਠਾ ਰਾਧੇਸ਼ਾਮ ਗਲੇ 'ਚ ਮੋਤੀਆਂ ਦੀ ਮਾਲਾ ਪਹਿਨ ਕੇ ਪ੍ਰਵਚਨ ਦੇ ਰਿਹਾ ਹੈ। ਰਾਧੇਸ਼ਾਮ 4 ਸਾਲ 3 ਮਹੀਨੇ ਬਾਅਦ ਜਨਵਰੀ 'ਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਤੋਂ ਬਾਅਦ ਗੁਪਤ ਸਥਾਨ 'ਤੇ ਚੱਲਾ ਗਿਆ। ਉਸ ਦੇ ਸੋਸ਼ਲ ਮੀਡੀਆ 'ਤੇ ਪਰਮਧਾਮ ਨਾਮੀ ਅਕਾਊਂਟ ਬਣਾਇਆ ਹੈ। ਇਸ 'ਤੇ 27 ਵੀਡੀਓ ਅਪਲੋਡ ਹਨ। ਇਸ ਨੂੰ 54 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ 'ਚ ਦੋਸ਼ੀ ਰਾਧੇਸ਼ਾਮ ਕਹਿ ਰਿਹਾ ਹੈ,''ਮੋਹ ਮਾਇਆ ਕੀ ਹੈ? ਦੁਖੀ ਮਨ ਨਾਲ ਮਰੋਗੇ ਤਾਂ ਦੁਖੀ ਘਰ ਜਨਮ ਲਵੋਗੇ। ਪਰਮਾਤਮਾ ਨੇ ਜੋ ਦਿੱਤਾ ਹੈ, ਉਸੇ 'ਚ ਆਨੰਦ ਲਵੋ। ਆਤਮਾ ਕਦੇ ਨਹੀਂ ਮਰਦੀ। ਸੰਸਾਰ ਕੀ ਹੈ, ਮੈਂ ਕੌਣ ਹਾਂ ਅਤੇ ਮੁਕਤੀ ਕੀ ਹੈ? ਸਾਡੇ ਅੰਦਰ ਹੀ ਗੰਗਾ, ਯਮੁਨਾ, ਸਰਸਵਤੀ ਵਗਦੀ ਹੈ। ਓਮ ਦਾ ਜਾਨ ਸ਼ਾਂਤ ਮਨ ਨਾਲ ਕਰਨਾ ਚਾਹੀਦਾ। ਭੂਤ-ਪ੍ਰੇਤ ਨਹੀਂ ਹੁੰਦੇ ਹਨ। ਵਿਗਿਆਨੀ ਬਣ ਕੇ ਭਗਵਾਨ ਨਹੀਂ ਮਿਲੇਗਾ। ਲੱਭਣਾ ਹੈ ਤਾਂ ਭਗਤ ਬਣੋ। ਨਾਰੀ ਦਾ ਅਪਮਾਨ ਨਾ ਕਰੋ। ਜਦੋਂ ਤੱਕ ਮਨ ਚਾਹਿਆ ਨਤੀਜਾ ਨਾ ਮਿਲੇ, ਉਦੋਂ ਤੱਕ ਲੱਗੇ ਰਹੋ ਪਰ ਹਿੰਮਤ ਨਾ ਹਾਰੋ।''

ਦੱਸਣਯੋਗ ਹੈ ਕਿ 2018 'ਚ ਫਿਊਚਰ ਮੇਕਰ ਕੰਪਨੀ 'ਚ ਨਿਵੇਸ਼ ਦੇ ਨਾਮ 'ਤੇ ਕਰੀਬ 3 ਹਜ਼ਾਰ ਕਰੋੜ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਮਹਾਰਾਸ਼ਟਰ, ਤੇਲੰਗਾਨਾ, ਹਿਮਾਚਲ, ਦਿੱਲੀ, ਰਾਜਸਥਾਨ 'ਚ ਕਰੀਬ 50 ਐੱਫ.ਆਈ.ਆਰ. ਦਰਜ ਹਨ। 21 ਦੋਸ਼ੀ ਫੜੇ ਜਾ ਚੁੱਕੇ ਹਨ। 10 ਭਗੌੜੇ ਐਲਾਨ ਹਨ। ਫਿਊਚਰ ਮੇਕਰ ਦੇ ਸਾਫ਼ਟਵੇਅਰ ਮੈਨੇਜਰ ਦੀ ਈ.ਡੀ. ਨੇ 81.70 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ।


author

DIsha

Content Editor

Related News