ਵਿਦੇਸ਼ ''ਚ ਨੌਕਰੀ ਦਿਵਾਉਣ ਦੇ ਨਾਂ ''ਤੇ ਕੀਤੀ ਧੋਖਾਧੜੀ

01/30/2017 1:04:29 PM

ਜੀਂਦ— ਜੁਲਾਨਾ ਦੇ ਕਈ ਲੋਕਾਂ ਨੇ ਜੀਂਦ ਦੇ ਐੱਸ.ਐੱਸ.ਪੀ. ਨੂੰ ਇਕ ਸ਼ਿਕਾਇਤ ਦੇ ਕੇ ਕਿਹਾ ਕਿ ਵਿਦੇਸ਼ ''ਚ 2 ਲੱਖ ਰੁਪਏ ਮਹੀਨੇ ਦੀ ਤਨਖਾਹ ''ਤੇ ਨੌਕਰੀ ਦਿਵਾਉਣ ਦੇ ਨਾਂ ''ਤੇ ਧੋਖਾਧੜੀ ਕੀਤੀ ਗਈ ਹੈ। ਇਸ ਮਾਮਲੇ ''ਚ ਪੁਲਸ ਨੂੰ ਸ਼ਿਕਾਇਤ ਦੇਣ ''ਤੇ ਵੀ ਕਾਰਵਾਈ ਨਹੀਂ ਹੋਈ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਗਈ ਸ਼ਿਕਾਇਤ ''ਚ ਕਿਹਾ ਗਿਆ ਹੈ ਕਿ ਜੁਲਾਨਾ ਦੇ ਜਸਬੀਰ ਨੇ ਡਰਾਫਸਮੈਨ ਦਾ ਡਿਪਲੋਮਾ ਕੀਤਾ ਹੋਇਆ ਹੈ। ਉਹ ਜੁਲਾਨਾ ਦੇ ਵਾਰਡ-12 ''ਚ ਰਹਿੰਦਾ ਹੈ ਅਤੇ ਇਸ ਸਮੇਂ ਉਸ ਦੀ ਪਤਨੀ ਲਜਵਾਨਾ ਕਲਾਂ ਦੇ ਸਰਕਾਰੀ ਸਕੂਲ ''ਚ ਪੀ.ਜੀ.ਟੀ. ਦੇ ਅਹੁਦੇ ''ਤੇ ਤਾਇਨਾਤ ਹੈ। ਜਸਬੀਰ ਇਕ ਵਪਾਰੀ ਦੀ ਦੁਕਾਨ ''ਤੇ ਜੂਨ 2016 ''ਚ ਕੱਪੜਾ ਖਰੀਦਣ ਗਿਆ ਸੀ। ਉੱਥੇ ਗੱਲਬਾਤ ''ਚ ਕੱਪੜਾ ਵਪਾਰੀ ਰਾਮਦੀਆ ਨੇ ਉਸ ਨੂੰ ਵਿਦੇਸ਼ ''ਚ 2 ਲੱਖ ਰੁਪਏ ਮਹੀਨਾ ਤਨਖਾਹ ''ਤੇ ਨੌਕਰੀ ਦਿਵਾਉਣ ਦੀ ਗੱਲ ਕਹੀ।
ਇਸ ਲਈ 12 ਅਗਸਤ 2016 ਨੂੰ ਉਸ ਦੀ ਪਤਨੀ ਨੇ ਲੋਨ ਲੈ ਕੇ 6 ਲੱਖ 50 ਹਜ਼ਾਰ ਰੁਪਏ ਉਸ ਨੂੰ ਦਿੱਤੇ। ਇਹ ਪੈਸੇ ਉਸ ਨੇ ਕੱਪੜਾ ਵਪਾਰੀ ਰਾਮਦੀਆ ਨੂੰ ਉਸੇ ਦਿਨ ਕੱਪੜੇ ਦੀ ਦੁਕਾਨ ''ਤੇ ਜਾ ਕੇ ਸੌਂਪ ਦਿੱਤੇ। ਇਸ ਦੀ ਰਸੀਦ ਵੀ ਹੱਥੋਂ ਲਿਖ ਕੇ ਉਸ ਨੂੰ ਕੱਪੜਾ ਵਪਾਰੀ ਨੇ ਦੇ ਦਿੱਤੀ ਸੀ। ਹੁਣ ਕੱਪੜਾ ਵਪਾਰੀ ਜੁਲਾਨਾ ਤੋਂ ਦਿੱਲੀ ਚੱਲਾ ਗਿਆ। ਮਾਮਲੇ ''ਚ ਜੁਲਾਨਾ ਪੁਲਸ ਨੂੰ ਸ਼ਿਕਾਇਤ ਸੀ.ਐੱਮ. ਵਿੰਡੋ ਦੇ ਮਾਧਿਅਮ ਨਾਲ ਮੁੱਖ ਮੰਤਰੀ ਨੂੰ ਵੀ ਕੀਤੀ ਹੈ। ਜਸਬੀਰ ਅਤੇ ਉਸ ਨਾਲ ਆਏ ਲੋਕਾਂ ਨੇ ਐੱਸ.ਐੱਸ.ਪੀ. ਤੋਂ ਗੁਹਾਰ ਲਾਈ ਕਿ ਇਸ ਮਾਮਲੇ ''ਚ ਤੁਰੰਤ ਐੱਫ.ਆਈ.ਆਰ. ਦਰਜ ਕਰ ਕੇ ਕਾਰਵਾਈ ਕੀਤੀ ਜਾਵੇ।


Disha

News Editor

Related News