ਵੱਡੀ ਲਾਪਰਵਾਹੀ! ਅਚਾਨਕ ਇਕੋ ਟ੍ਰੈਕ ''ਤੇ ਆ ਗਈਆਂ ਚਾਰ ਟਰੇਨਾਂ ਤੇ ਫਿਰ...

Friday, Jul 26, 2024 - 09:03 PM (IST)

ਨੈਸ਼ਨਲ ਡੈਸਕ : ਓਡੀਸ਼ਾ ਦੇ ਭੁਵਨੇਸ਼ਵਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਲਿੰਗਰਾਜ ਸਟੇਸ਼ਨ 'ਤੇ ਇਕ ਹੀ ਪਟੜੀ 'ਤੇ ਚਾਰ ਟਰੇਨਾਂ ਆ ਗਈਆਂ, ਜਿਸ ਤੋਂ ਬਾਅਦ ਉਥੇ ਹੜਕੰਪ ਮਚ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਵੱਡੀ ਹਾਦਸਾ ਨਹੀਂ ਵਾਪਰਿਆ। ਇਸ ਦੌਰਾਨ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਟਰੇਨ ਟ੍ਰੈਕ 'ਤੇ ਖੜ੍ਹੀ ਹੈ ਕੇ ਉਸ ਦੇ ਪਿੱਛੇ ਹੌਲੀ ਹੌਲੀ ਤਿੰਨ ਟਰੇਨਾਂ ਆ ਗਈਆਂ।

ਇਕੋ ਪਟੜੀ 'ਤੇ ਆਈਆਂ ਚਾਰ ਟਰੇਨਾਂ
ਇਸ ਤੋਂ ਪਹਿਲਾਂ ਭੁਵਨੇਸ਼ਵਰ ਵਿਚ ਇਕ ਮਾਲਗੱਡੀ ਦੇ ਦੋ ਡਿੱਬੇ ਪਟੜੀ ਤੋਂ ਉਤਰਣ ਦੀ ਘਟਨਾ ਸਾਹਮਣੇ ਆਈ ਸੀ। ਭੁਵਨੇਸ਼ਵਰ ਵਿਚ ਮਾਲਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਸਵੇਰੇ ਅੱਠ ਵਜੇ ਦੇ ਕਰੀਬ ਹੋਈ ਸੀ। ਇਸ ਵਿਚ ਕਿਸੇ ਦੇ ਮਾਰੇ ਜਾਣ ਕੀ ਸੂਚਨਾ ਨਹੀਂ ਹੈ।

ਦੱਸ ਦਈਏ ਕਿ ਇਸੇ ਸਾਲ ਦੋ ਜੂਨ ਨੂੰ ਓਡੀਸ਼ਾ ਦੇ ਬਾਲੇਸ਼ਵਰ (ਬਾਲਾਸੋਰ) ਵਿਚ ਹੋਏ ਰੇਲ ਹਾਦਸੇ ਵਿਚ 296 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਜਦਕਿ 1200 ਲੋਕ ਜ਼ਖਮੀ ਹੋਏ ਸਨ। ਇਸ ਹਾਦਸੇ ਦੀ ਜਾਂਚ ਸੀਬੀਆਈ ਨੂੰ ਸੌਪੀ ਗਈ ਹੈ, ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ 7 ਜੁਲਾਈ ਨੂੰ ਰੇਲਵੇ ਦੇ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਉਨ੍ਹਾਂ ਦੇ ਖਿਲਾਫ ਸੀਬੀਆਈ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਹੈ। 


Baljit Singh

Content Editor

Related News