ਟੱਰਕ ਨਾਲ ਕਾਰ ਦੀ ਭਿਆਨਕ ਟੱਕਰ, 4 ਲੋਕਾਂ ਦੀ ਮੌਤ

Saturday, Jul 06, 2024 - 05:33 PM (IST)

ਟੱਰਕ ਨਾਲ ਕਾਰ ਦੀ ਭਿਆਨਕ ਟੱਕਰ, 4 ਲੋਕਾਂ ਦੀ ਮੌਤ

ਅੰਨਾਮਈਆ- ਆਂਧਰਾ ਪ੍ਰਦੇਸ਼ ਵਿਚ ਅੰਨਾਮਈਆ ਜ਼ਿਲ੍ਹੇ ਦੇ ਰਾਮਾਪੁਰਮ ਪਿੰਡ ਵਿਚ ਇਕ ਟੱਰਕ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅੰਨਾਮਈਆ ਜ਼ਿਲ੍ਹਾ ਪੁਲਸ ਸੁਪਰਡੈਂਟ ਬੀ. ਕ੍ਰਿਸ਼ਨਾ ਰਾਓ ਨੇ ਦੱਸਿਆ ਕਿ ਕਾਰ 'ਚ 5 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ, ਜਦਕਿ ਇਕ ਬਚ ਗਿਆ। ਇਹ ਹਾਦਸਾ ਕਡਪਾ ਅਤੇ ਰਾਏਚੋਟੀ ਵਿਚਕਾਰ ਰਾਮਪੁਰਮ ਵਿਖੇ ਵਾਪਰਿਆ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਰਾਓ ਨੇ ਕਿਹਾ ਕਿ ਰਾਤ ਕਰੀਬ 1 ਵਜੇ ਉਨ੍ਹਾਂ ਦੀ ਕਾਰ ਇਕ ਟੈਂਕਰ ਨਾਲ ਟਕਰਾ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਕਾਰ ਵਿਚ ਸਵਾਰ ਇਕ ਹੋਰ ਵਿਅਕਤੀ ਇਸ ਹਾਦਸੇ ਵਿਚ ਵਾਲ-ਵਾਲ ਬਚ ਗਿਆ।
 


author

Tanu

Content Editor

Related News