ਫਾਹੇ ਨਾਲ ਲਟਕੇ ਮਿਲੇ ਇਕ ਹੀ ਪਰਿਵਾਰ ਦੇ 4 ਜੀਅ, ਸੁਸਾਈਡ ਨੋਟ ਬਰਾਮਦ

Wednesday, Oct 02, 2024 - 04:19 PM (IST)

ਫਾਹੇ ਨਾਲ ਲਟਕੇ ਮਿਲੇ ਇਕ ਹੀ ਪਰਿਵਾਰ ਦੇ 4 ਜੀਅ, ਸੁਸਾਈਡ ਨੋਟ ਬਰਾਮਦ

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ 'ਚ ਬੁੱਧਵਾਰ ਸਵੇਰੇ ਇਕ ਜੋੜੇ ਅਤੇ ਉਨ੍ਹਾਂ ਦੇ 2 ਬੇਟੇ ਆਪਣੇ ਘਰ 'ਚ ਮ੍ਰਿਤਕ ਮਿਲੇ। ਪੁਲਸ ਨੂੰ ਇਹ ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਨਾਗਪੁਰ ਗ੍ਰਾਮੀਣ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਰ 'ਚ ਮਿਲੇ 'ਸੁਸਾਈਡ ਨੋਟ' ਤੋਂ ਪਤਾ ਲੱਗਾ ਹੈ ਕਿ ਧੋਖਾਧੜੀ ਦੇ ਇਕ ਮਾਮਲੇ 'ਚ ਬੇਟੇ ਦੀ ਗ੍ਰਿਫ਼ਤਾਰੀ ਕਾਰਨ ਪਰਿਵਾਰ ਤਣਾਅ 'ਚ ਸੀ। ਕੁਝ ਗੁਆਂਢੀਆਂ ਨੇ ਮੋਵਾਡ ਪਿੰਡ ਵਾਸੀ ਪਰਿਵਾਰ ਦੇ ਘਰ ਸੰਨਾਟਾ ਪਸਰਿਆ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਸ ਨੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਪਰਿਵਾਰ ਦੇ ਚਾਰ ਮੈਂਬਰ ਫਾਹੇ ਨਾਲ ਲਟਕੇ ਮਿਲੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਅਧਿਆਪਕ ਵਿਜੇ ਮਧੁਕਰ ਪਚੋਰੀ (68), ਉਨ੍ਹਾਂ ਦੀ ਪਤਨੀ ਮਾਲਾ (55) ਅਤੇ ਉਨ੍ਹਾਂ ਦੇ 2 ਬੇਟਿਆਂ ਗਣੇਸ਼ (38) ਅਤੇ ਦੀਪਕ (36) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉੱਥੇ ਬਰਾਮਦ ਇਕ ਸੁਸਾਈਡ ਨੋਟ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਮੱਧ ਪ੍ਰਦੇਸ਼ ਦੇ ਪੰਢੁਰਨਾ ਪੁਲਸ ਥਾਣੇ 'ਚ ਦਰਜ ਧੋਖਾਧੜੀ ਦੇ ਇਕ ਮਾਮਲੇ 'ਚ ਗਣੇਸ਼ ਦੀ ਗ੍ਰਿਫ਼ਤਾਰੀ ਕਾਰਨ ਪਰਿਵਾਰ ਬਹੁਤ ਤਣਾਅ 'ਚ ਸੀ। ਅਧਿਕਾਰੀ ਨੇ ਦੱਸਿਆ ਕਿ 'ਸੁਸਾਈਡ ਨੋਟ' 'ਚ ਪਰਿਵਾਰ ਦੇ ਚਾਰ ਲੋਕਾਂ ਦੇ ਦਸਤਖ਼ਤ ਸਨ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News